257 ਗ੍ਰਾਮ ਹੈਰੋਇਨ ਨਾਲ ਫੜੇ ਦੋਸ਼ੀਆਂ ਨੂੰ ਭੇਜਿਆ ਜੇਲ

03/06/2020 12:49:42 AM

ਖੰਨਾ, (ਜ. ਬ.)- ਖੰਨਾ ਪੁਲਸ ਵੱਲੋਂ ਡੇਢ ਕਰੋੜ ਰੁਪਏ ਦੀ 257 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਕਥਿਤ 2 ਦੋਸ਼ੀਆਂ ਨੂੰ ਗੌਰਵ ਰਾਜ ਹੰਸ ਤੇ ਸੁਖਵਿੰਦਰ ਸਿੰਘ ਦੋਵੇਂ ਵਾਸੀ ਸ਼ਾਹਕੋਟ ਜਲੰਧਰ ਨੂੰ ਮਾਣਯੋਗ ਜੱਜ ਨੀਰਜ ਗੋਇਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਥੇ ਪੁਲਸ ਨੇ ਮਾਣਯੋਗ ਜੱਜ ਦੇ ਸਾਹਮਣੇ ਦਲੀਲ ਰੱਖਦੇ ਹੋਏ ਉਕਤ ਦੋਸ਼ੀਆਂ ਤੋਂ ਗੰਭੀਰਤਾ ਨਾਲ ਪੁੁੱਛਗਿੱਛ ਕਰਨ ਦੇ ਟਿੱਚੇ ਨਾਲ ਪੁਲਸ ਰਿਮਾਂਡ ਦੀ ਗੱਲ ਵੀ ਕੀਤੀ ਸੀ ਪਰ ਜਿਥੇ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਦੇ ਬਾਅਦੇ ਦੋਵੇਂ ਕਥਿਤ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੁਲਸ ਨੇ ਸਿਵਲ ਹਸਪਤਾਲ ’ਚ ਦੋਵੇਂ ਕਥਿਤ ਦੋਸ਼ੀਆਂ ਦਾ ਮੈਡੀਕਲ ਕਰਵਾ ਕੇ ਜੇਲ ਭੇਜ ਦਿੱਤਾ ਹੈ।

Bharat Thapa

This news is Content Editor Bharat Thapa