ਬੈਂਸ ਨੇ ਸਿੱਖਿਅਾ ਮੰਤਰੀ ਤੇ ਐਜੂਕੇਸ਼ਨ ਸਕੱਤਰ ਨੂੰ ਸੁਣਾਈਅਾਂ ਖਰੀਅਾਂ-ਖੋਟੀਅਾਂ

10/18/2018 1:26:03 AM

ਲੁਧਿਆਣਾ (ਵਿੱਕੀ)— ਤਨਖਾਹ ’ਚ 65 ਫੀਸਦੀ ਤਕ ਕਟੌਤੀ ਕੀਤੇ ਜਾਣ ਦੇ ਵਿਰੋਧ ’ਚ ਪਟਿਆਲਾ ’ਚ ਪਿਛਲੇ ਕਈ ਦਿਨਾਂ ’ਚ ਮਰਨ ਵਰਤ ’ਤੇ ਬੈਠੇ ਐੱਸ. ਐੱਸ. ਏ.-ਰਮਸਾ ਅਧਿਆਪਕਾਂ ਦੇ ਸਮਰਥਨ ’ਚ ਆਏ ਲੋਕ ਇਨਸਾਫ ਪਾਰਟੀ ਦੇ  ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫਤਰ ’ਚ ਪੁੱਜ ਕੇ ਉਨ੍ਹਾਂ ਨਾਲ ਸਰਕਾਰ ਦੇ ਦਾਅਵੇ ਮੁਤਾਬਕ ਉਨ੍ਹਾਂ 94 ਫੀਸਦੀ ਅਧਿਆਪਕਾਂ ਦਾ ਡਾਟਾ ਮੰਗਿਆ, ਜਿਹੜੇ ਤਨਖਾਹ ਕਟੌਤੀ ਦੇ ਰੂਪ  ’ਚ ਰੈਗੂਲਰ ਹੋਣ ਲਈ ਤਿਆਰ ਹਨ। ਹਾਲਾਂਕਿ ਕ੍ਰਿਸ਼ਨ ਕੁਮਾਰ ਨੇ ਬੈਂਸ ਨੂੰ ਐਨ ਮੌਕੇ ’ਤੇ ਡਾਟਾ ਉਪਲੱਬਧ ਕਰਾਉਣ ’ਚ ਸਹਿਮਤੀ ਨਹੀਂ ਦਿਖਾਈ ਅਤੇ ਇਸ ਬਾਰੇ ਕੋਈ ਵੀ ਫੈਸਲਾ ਸਿੱਖਿਆ ਮੰਤਰੀ ਦੀ ਮਨਜ਼ੂਰੀ ’ਤੇ ਛੱਡ ਦਿੱਤਾ।

ਇਸ ਤੋਂ ਇਕ ਦਿਨ ਬਾਅਦ ਹੀ ਬੁੱਧਵਾਰ ਦੇਰ ਰਾਤ 10.30 ਵਜੇ ਬੈਂਸ ਫਿਰ ਫੇਸਬੁਕ ਲਾਈਵ ਹੋਏ ਅਤੇ ਸਿੱਖਿਆ ਮੰਤਰੀ ਨਾਲ ਐਜੂਕੇਸ਼ਨ ਸਕੱਤਰ ਨੂੰ ਫਿਰ ਖਰੀਅਾਂ-ਖੋਟੀਅਾਂ ਸੁਣਾਈਅਾਂ। ਖਾਸ ਗੱਲ ਤਾਂ ਇਹ ਹੈ ਕਿ ਜਿਉਂ ਹੀ ਦੇਰ ਰਾਤ ਬੈਂਸ ਲਾਈਵ ਹੋਏ ਤਾਂ ਉਨ੍ਹਾਂ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਅਧਿਆਪਕਾਂ ਤੋਂ ਇਲਾਵਾ ਉਨ੍ਹਾਂ ਨਾਲ ਸੋਸ਼ਲ ਮੀਡੀਅਾ ’ਚੇ ਜੁੜੇ ਲੋਕਾਂ ਨੇ ਆਪਣੇ ਕੁਮੈਂਟ ਲਿਖ ਕੇ ਸਰਕਾਰ ਦੇ ਤਨਖਾਹ ਕਟੌਤੀ ਦੇ ਫੈਸਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵਿਧਾਇਕ ਬੈਂਸ ਨੇ ਅਧਿਆਪਕਾਂ ਦੀਅਾਂ ਮੰਗਾਂ ਨੂੰ ਜਾਇਜ ਦਸਦੇ ਹੋਏ ਦੋਸ਼ ਲਾਇਆ ਕਿ ਸਰਕਾਰ ਤੇ ਸਿੱਖਿਆ ਸਕੱਤਰ ਹੁਣ ਅਧਿਆਪਕਾਂ ਨੂੰ ਪਾੜਨ ਲਈ ਨਵੀਅਾਂ ਤੋਂ ਨਵੀਅਾਂ ਸਕੀਮਾਂ ਲੜਾ ਰਹੇ ਹਨ ਪਰ ਉਨ੍ਹਾਂ ਨੇ ਅਧਿਆਪਕਾਂ ਨੂੰ ਸਰਕਾਰ ਤੇ ਸਿੱਖਿਆ ਵਿਭਾਗ ਦੀ ਅਜਿਹੀ ਕਿਸੇ ਵੀ ਗੱਲ ’ਚ ਨਾ ਆਉਣ ਲਈ ਕਿਹਾ।

ਲਗਭਗ 12 ਮਿੰਟ ਦੇ ਲਾਈਵ ਵੀਡੀਓ ’ਚ ਬੈਂਸ ਨੇ 3588 ਅਧਿਆਪਕਾਂ ਨੂੰ  ਵੀ ਸੁਝਾਅ ਦਿੱਤਾ ਕਿ  ਫਿਲਹਾਲ ਉਹ ਸਰਕਾਰ ਦੀ ਕਿਸੇ ਵੀ ਗੱਲ ’ਤੇ ਵਿਸ਼ਵਾਸ ਨਾ ਕਰਨ ਜਿਸ ਨਾਲ ਵਿਭਾਗ ਅਧਿਆਪਕਾਂ ਨੂੰ ਪਾੜਨ ’ਚ ਸਫਲ ਹੋ ਜਾਵੇ। ਉਨ੍ਹਾਂ ਕਿਹਾ ਕਿ ਅੱਜ ਐੱਸ. ਐੱਸ. ਏ.-ਰਮਸਾ ਅਧਿਅਾਪਕਾਂ ਨੂੰ ਸਾਰੀਅਾਂ ਅਧਿਆਪਕ ਯੂਨੀਅਨਾਂ ਦੇ ਸਹਿਯੋਗ ਦੀ ਲੋੜ।  ਬੈਂਸ ਨੇ ਸਰਕਾਰ ਨੂੰ  ਪੁੱਛਿਅਾ ਕਿ 42 ਹਜ਼ਾਰ ਰੁਪਏ ਅਧਿਆਪਕਾਂ ਦੀ ਤਨਖਾਹ ’ਤੇ ਜੇਕਰ 65 ਫੀਸਦੀ ਤੱਕ ਕੱਟ ਲੱਗ ਗਿਆ ਤਾਂ ਅਧਿਆਪਕ ਆਪਣੇ ਪਰਿਵਾਰ ਨੂੰ ਕਿਵੇਂ ਚਲਾਏ? ਕਈਅਾਂ ਨੇ ਤਨਖਾਹ ਦੇ ਮੁਤਾਬਕ ਹੀ ਲੋਨ ਲਏ ਹਨ, ਲੋਨ ਦੀ ਕਿਸ਼ਨ ਕਿਵੇਂ ਉਤਾਰਨਗੇ। ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਸਿੱਖਿਆ ਸਕੱਤਰ ਕੋਲ 94 ਫੀਸਦੀ ਅਧਿਆਪਕਾਂ ਦਾ ਡਾਟਾ ਲੈਣ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਤੇ ਅਧਿਅਾਪਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਿਕ ਸਰਕਾਰ ਕੋਲ ਅਧਿਅਪਕਾਂ ਦਾ ਉਕਤ ਡਾਟਾ ਹੈ ਹੀ ਨਹੀਂ।