ਰਣਜੀਤ ਰਾਣਾ ਨੇ ਨੌਜਵਾਨ ਵਰਗ ਦੀਆਂ ਸਮੱਸਿਆਵਾਂ ਮਜੀਠੀਏ ਦੇ ਧਿਆਨ ’ਚ ਲਿਆਂਦੀਆਂ

01/11/2020 12:56:18 PM

ਜ਼ੀਰਾ (ਅਕਾਲੀਆਂ ਵਾਲਾ): ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਸੱਤਾ ’ਤੇ ਕਾਬਜ਼ ਕਰਨ ਦੇ ਲਈ ਯੂਥ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ੋ ਖਰੋਸ਼ ਨਾਲ ਕੰਮ ਕਰ ਰਹੇ ਹਨ। ਕਿਉਂਕਿ ਯੂਥ ਵਰਗ ਸਿਆਸੀ ਪਾਰਟੀਆਂ ਦੇ ਲਈ ਉਹ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੇ ਜਰੀਏ ਰਾਜਨੀਤਿਕ ਪਾਰਟੀਆਂ ਸੱਤਾ ਪ੍ਰਾਪਤ ਕਰਦੀਆਂ ਹਨ। ਯੂਥ ਅਕਾਲੀ ਦਲ ਦੇ ਵਰਕਰ ਵੀ ਇਸ ਹੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਜੀਅ ਜਾਨ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਰਾਣਾ ਸ਼ੀਹਾਂ ਪਹਾੜੀ ਨੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਸਮੇਂ ਸਾਂਝੇ ਕੀਤੇ।

ਉਨ੍ਹਾਂ ਆਖਿਆ ਕਿ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਵੱਲੋਂ ਆਪਣੇ ਅਹੁਦੇ ‘ਤੇ ਰਹਿ ਕੇ ਭਰੀ ਗਈ ਸ਼ਕਤੀ ਨਾਲ ਵੱਡੇ ਪੱਧਰ ‘ਤੇ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹਨ ਅਤੇ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਆਪਣੇ ਮਿਸ਼ਨ ਨੂੰ ਜਾਰੀ ਰੱਖਣਗੇ। ਉਨ੍ਹਾਂ ਮਜੀਠੀਏ ਦੇ ਧਿਆਨ ਵਿਚ ਲਿਆਂਦਾ ਕਿ ਸਮੇਂ ਦੀ ਹਕੂਮਤ ਨੇ ਨੌਜਵਾਨ ਵਰਗ ਨੂੰ ਵੱਡੇ ਪੱਧਰ ‘ਤੇ ਨੌਕਰੀਆਂ ਅਤੇ ਸਮਾਰਟ ਫੋਨ ਦੇ ਵਾਅਦੇ ਅਤੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਇਸ ਲਈ ਨੌਜਵਾਨ ਵਰਗ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਵੱਡੇ ਸੰਘਰਸ਼ ਦੀ ਆਸ ਤੁਹਾਡੇ ਤੋਂ ਹੀ ਜਤਾਈ ਜਾ ਸਕਦੀ ਹੈ ।

Shyna

This news is Content Editor Shyna