ਸਵੈ ਰੁਜ਼ਗਾਰ ਨਾਲ ਸਬੰਧਿਤ ਲੋੜਵੰਦ ਪ੍ਰਾਰਥੀਆਂ ਨੂੰ ਵੱਖ-ਵੱਖ ਟਰੇਨਿੰਗਾਂ ਲਈ ਕਰਵਾਇਆ ਜਾਵੇ ਅਪਲਾਈ

09/11/2020 12:12:35 AM

ਮਾਨਸਾ,(ਮਿੱਤਲ) : ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ  ਰੁਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਸਵੈ-ਰੁਜ਼ਗਾਰ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲ੍ਹਾ ਮਾਨਸਾ 'ਚੋਂ ਸਵੈ-ਰੁਜ਼ਗਾਰ ਨਾਲ ਸਬੰਧਿਤ ਵੱਖ-ਵੱਖ ਸਕੀਮਾਂ ਅਧੀਨ ਵੱਧ ਤੋਂ ਵੱਧ ਲੋੜਵੰਦ ਪ੍ਰਾਰਥੀਆਂ ਦੀ ਪਛਾਣ ਕਰਕੇ ਸਵੈ-ਰੁਜ਼ਗਾਰ ਦੇ ਨਾਲ ਸੰਬੰਧਿਤ ਕਰਜਿਆਂ ਤੇ ਟਰੇਨਿੰਗਾਂ ਆਦਿ ਲਈ ਅਪਲਾਈ ਕਰਵਾਇਆ ਜਾਵੇ।
ਉਨ੍ਹਾਂ ਲੀਡ ਬੈਂਕ ਮੈਨੇਜ਼ਰ ਮਾਨਸਾ ਨੂੰ ਹਦਾਇਤ ਕੀਤੀ ਕਿ ਬੈਂਕਾਂ ਵਿੱਚ ਬਕਾਇਆ ਸਵੈ-ਰੁਜ਼ਗਾਰ ਨਾਲ ਸਬੰਧਤ ਕਰਜਿਆਂ ਦੇ ਕੇਸਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਕਿ ਸਬੰਧਿਤ ਪ੍ਰਾਰਥੀ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਉਨ੍ਹਾਂ ਸਹਾਇਕ ਲੇਬਰ ਕਮਿਸ਼ਨਰ ਬਠਿੰਡਾ ਅਤੇ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਨੂੰ ਹਦਾਇਤ ਕੀਤੀ ਕਿ ਮਾਨਸਾ ਜਿਲ੍ਹੇ ਨਾਲ ਸੰਬੰਧਤ ਉਦਯੋਗਿਕ ਅਦਾਰਿਆਂ ਵਿੱਚੋਂ ਵੱਧ ਤੋਂ ਵੱਧ ਖਾਲੀ ਅਸਾਮੀਆਂ ਇੱਕਤਰ ਕੀਤੀਆਂ ਜਾਣ ਤਾਂ ਕਿ 24 ਤੋਂ 30 ਸਤੰਬਰ 2020 ਤੱਕ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾਏ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 24 ਤੋਂ 30 ਸਤੰਬਰ ਤੱਕ ਰੋਇਲ ਗਰੁੱਪ ਆਫ ਕਾਲਜ, ਬੋੜਾਵਾਲ ਅਤੇ ਇਨਲਾਈਟਡ ਗਰੁੱਪ ਆਫ ਕਾਲਜ, ਝਨੀਰ ਤੋਂ ਇਲਾਵਾ ਮਿਤੀ 28 ਸਤੰਬਰ 2020 ਨੂੰ ਨਹਿਰੂ ਮੈਮੋਰਿਅਲ ਕਾਲਜ ਮਾਨਸਾ ਵਿੱਖੇ ਵੀ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਵੀ ਵੱਧ ਤੋਂ ਵੱਧ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਫਸਰ ਸੁਖਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਹਰਪ੍ਰੀਤ ਸਿੰਘ ਮਾਨਸਾਹੀਆ, ਸਹਾਇਕ ਲੇਬਰ ਕਮਿਸ਼ਨਰ ਬਠਿੰਡਾ ਅਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਹਾਜ਼ਰ ਸਨ।
 

Deepak Kumar

This news is Content Editor Deepak Kumar