ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ’ਚੋਂ 3 ਮੋਬਾਇਲ ਤੇ ਤੰਬਾਕੂ ਹੋਇਆ ਬਰਾਮਦ, ਗੈਂਗਸਟਰ ਖ਼ਿਲਾਫ਼ ਮਾਮਲਾ ਦਰਜ

04/22/2022 3:39:37 PM

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਗੈਂਗਸਟਰ ਅਮਨ ਕੁਮਾਰ ਉਰਫ਼ ਅਮਨਾ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ. ਗੁਰਤੇਜ ਸਿੰਘ ਅਤੇ ਰਿਸ਼ਵਪਾਲ ਨੇ ਥਾਣਾ ਸਿਟੀ ਦੀ ਪੁਸ ਨੂੰ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਵਿੱਚੋਂ 3 ਮੋਬਾਈਲ ਫੋਨ ਅਤੇ 19 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, 1 ਦੀ ਮੌਤ, 9 ਜ਼ਖਮੀ

ਉਨ੍ਹਾਂ ਦੱਸਿਆ ਕਿ ਜੇਲ੍ਹ ਦੀ ਪੁਰਾਣੀ ਬੈਰਕ ਨੰਬਰ 3, 4 ਅਤੇ 8 ਦੀ ਤਲਾਸ਼ੀ ਲੈਣ ’ਤੇ ਬੈਰਕ ਨੰਬਰ 3 ’ਚ ਇਕ ਸੈਮਸੰਗ ਮੋਬਾਇਲ ਫੋਨ ਅਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਾਹਰੋਂ ਸੁੱਟੇ ਗਏ ਪੈਕਟ ’ਚੋਂ ਇਕ ਮੋਬਾਇਲ ਫੋਨ ਰੈੱਡਮੀ ਟੱਚ ਸਕਰੀਨ ਅਤੇ 19 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਬਲਾਕ ਨੰਬਰ 1 ਦੀ ਚੱਕੀ ਨੰਬਰ 6 ’ਚ ਬੰਦ ਗੈਂਗਸਟਰ ਅਮਨ ਕੁਮਾਰ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਮੋਬਾਈਲ ਫੋਨ ਸੈਮਸੰਗ ਕੀਪੈਡ ਬਿਨਾਂ ਸਿਮ ਕਾਰਡ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਬਾਕੀ ਦੋ ਮੋਬਾਇਲਾਂ ਵਿੱਚ  ਬੈਟਰੀ ਅਤੇ ਸਿਮ ਕਾਰਡ ਵੀ ਬਰਾਮਦ ਹੋਏ ਹਨ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮੋਬਾਈਲ ਫ਼ੋਨ ’ਚ ਚੱਲ ਰਹੇ ਸਿਮ ਕਾਰਡ ਕਿਸੇ ਵਿਅਕਤੀ ਦੇ ਨਾਮ ਹਨ, ਦਾ ਪਤਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

Anuradha

This news is Content Editor Anuradha