ਸੰਗਰੂਰ : ਜਾਣੋ ਹੁਣ ਤੱਕ ਕਿਸ ਉਮੀਦਵਾਰ ਨੇ ਜਿੱਤ ਕੀਤੀ ਹਾਸਲ

09/22/2018 3:57:44 PM

ਸੰਗਰੂਰ/ਬਰਨਾਲਾ(ਗਰਗ)— 19 ਸਤੰਬਰ ਨੂੰ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਪਈਆਂ ਵੋਟਾਂ ਦੀ ਗਿਣਤੀ ਸਵੇਰੇ 10 ਵਜੇ ਤੋਂ ਜਾਰੀ ਹੈ ਅਤੇ ਸ਼ਾਮ 4 ਵਜੇ ਤੱਕ ਸਾਰੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਵੋਟਾਂ ਦੀ ਗਿਣਤੀ ਲਈ ਸੰਗਰੂਰ ਜ਼ਿਲੇ ਵਿਚ 10 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਦੇ ਆਦੇਸ਼ ਜ਼ਾਰੀ ਕੀਤੇ ਗਏ ਹਨ। ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸੇ ਵੀ ਅਣ ਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰਾਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਸ਼ਹਿਣਾ ਬਲਾਕ ਸੰਮਤੀ ਜੋਨ ਜੰਗੀਆਣਾਂ ਤੋਂ ਕਾਂਗਰਸ ਜੇਤੂ, ਜ਼ੋਨ ਤਲਵੰਡੀ ਤੋਂ ਆਮ ਆਦਮੀ ਪਾਰਟੀ ਜੇਤੂ ਅਤੇ ਜ਼ੋਨ ਮੱਝੂਕੇ ਤੋਂ ਅਕਾਲੀ ਦਲ ਨੂੰ ਜੇਤੂ ਐਲਾਨਿਆਂ ਗਿਆ ਹੈ।

  • ਬਰਨਾਲਾ ਜ਼ੋਨ 3 ਰੁੜੇਕੇ ਕਲਾਂ ਤੋਂ ਅਕਾਲੀ ਦਲ ਉਮੀਦਵਾਰ ਸਿੰਦਰਪਾਲ ਕੌਰ ਜੇਤੂ।
  • ਬਰਨਾਲਾ ਜ਼ੋਨ 4 ਪੱਖੋਂ ਕਲਾਂ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਜੇਤੂ।
  • ਸ਼ਹਿਣਾ ਜ਼ੋਨ 11 ਤੋਂ ਕਾਂਗਰਸ ਉਮੀਦਵਾਰ ਗੁਰਦੀਪ ਦਾਸ ਬਾਵਾ ਜੇਤੂ।
  • ਸ਼ਹਿਣਾ ਜ਼ੋਨ 14 ਨੈਣੇਵਾਲ ਤੋਂ ਅਕਾਲੀ ਭਾਜਪਾ ਉਮੀਦਵਾਰ ਪ੍ਰਗਟ ਸਿੰਘ ਜੇਤੂ।
  • ਜ਼ੋਨ ਚੰਨਣਵਾਲ ਤੋਂ ਕਾਂਗਰਸ ਉਮੀਦਵਾਰ ਮਨਦੀਪ ਕੌਰ ਜੇਤੂ।
  • ਜ਼ੋਨ ਉਗੋਕੇ ਤੋਂ ਕਾਂਗਰਸ ਉਮੀਦਵਾਰ ਪ੍ਰਭਜੋਤ ਕੌਰ ਜੇਤੂ।
  • ਜ਼ੋਨ ਟਾਲੇਵਾਲ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਜੇਤੂ।
  • ਵਿਚ ਜ਼ੋਨ ਸ਼ਹਿਣਾ ਤੋਂ ਅਕਾਲੀ ਦਲ ਉਮੀਦਵਾਰ ਮਨਜੀਤ ਕੌਰ ਜੇਤੂ।