ਸੰਗਰੂਰ ਦੇ ਦੁਕਾਨਦਾਰਾਂ ਨੇ ਕੀਤਾ ਥਾਣੇ ਦਾ ਘਿਰਾਓ

03/26/2022 11:33:00 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਇਕ ਕਾਸਮੈਟਿਕ ਦਾ ਸਾਮਾਨ ਵੇਚਣ ਵਾਲੀ ਕੰਪਨੀ ਵੱਲੋਂ ਪੁਲਸ ਦੀ ਮਦਦ ਨਾਲ ਕੁਝ ਦੁਕਾਨਾਂ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਪਾਸੋਂ ਨਕਲੀ ਸਾਮਾਨ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਸੰਗਰੂਰ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਇਸ ਮਾਮਲੇ ਕਾਰਨ ਸ਼ਹਿਰ ’ਚ ਦੇਰ ਰਾਤ ਤਕ ਮਾਹੌਲ ਤਣਾਅ ਬਣਿਆ ਰਿਹਾ।ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕੁਝ ਦੁਕਾਨਾਂ ਉੱਪਰ ਪੁਲਸ ਵੱਲੋਂ ਕਾਸਮੈਟਿਕ ਦਾ ਸਾਮਾਨ ਵੇਚਣ ਵਾਲੀ ਕੰਪਨੀ ਦੇ ਆਗੂਆਂ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ : ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਵੱਲੋਂ PM ਮੋਦੀ ਤੋਂ ਵਿੱਤੀ ਪੈਕੇਜ ਮੰਗਣ ਦੀ ਕੀਤੀ ਡਟਵੀਂ ਹਮਾਇਤ

ਉਨ੍ਹਾਂ ਦੱਸਿਆ ਕਿ ਇਸ ਮੌਕੇ ਦੁਕਾਨਦਾਰਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ। ਜਦ ਕਿ ਇਹ ਕਿਸੇ ਨੂੰ ਵੀ ਨਹੀਂ ਦੱਸਿਆ ਗਿਆ ਕਿ ਕਿਸ ਕੰਪਨੀ ਦਾ ਸਾਮਾਨ ਕਿਹੜੇ ਦੁਕਾਨਦਾਰਾਂ ਕੋਲ ਡੁਪਲੀਕੇਟ ਵੇਚਣ ਸਬੰਧੀ ਜਾਣਕਾਰੀ ਪ੍ਰਾਪਤ ਸੀ। ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਉਹ ਗ੍ਰਿਫ਼ਤਾਰ ਕੀਤੇ ਦੁਕਾਨਦਾਰ ਸਾਥੀਆਂ ਨੂੰ ਰਿਹਾਅ ਕਰਵਾ ਕੇ ਹੀ ਇਹ ਧਰਨਾ ਚੁੱਕਣਗੇ। ਇਸ ਮੌਕੇ ਇਕੱਠੇ ਹੋਏ ਦੁਕਾਨਦਾਰਾਂ ਨੇ ਸਿਟੀ ਥਾਣਾ ਸੰਗਰੂਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਖ਼ਬਰ ਲਿਖੇ ਜਾਣ ਤੱਕ ਦੁਕਾਨਦਾਰਾਂ ਵੱਲੋਂ ਥਾਣੇ ਦਾ ਘਿਰਾਓ ਜਾਰੀ ਸੀ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਸੱਚਾਈ ਤੋਂ ਕੋਹਾਂ ਦੂਰ : ਵਿਨਰਜੀਤ ਗੋਲਡੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Harnek Seechewal

This news is Content Editor Harnek Seechewal