ਪੱਤਰਕਾਰ ਨਾਲ ਬਦਸਲੂਕੀ ਮਾਮਲਾ : ਸੰਗਰੂਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਨਿਖੇਧੀ

12/26/2019 4:45:50 PM

ਸੰਗਰੂਰ (ਬੇਦੀ) : ਸੰਗਰੂਰ ਦੇ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਸਥਾਨਕ ਪੀ.ਡਬਲਯੂ.ਡੀ. ਰੈਸਟ ਹਾਊਸ ਸੰਗਰੂਰ ਵਿਖੇ ਹੋਈ, ਜਿਸ ਵਿਚ ਪੰਜਾਬੀ, ਹਿੰਦੀ ਅੰਗਰੇਜੀ, ਪ੍ਰਿੰਟ ਮੀਡੀਆ ਅਤੇ ਵੱਖ-ਵੱਖ ਚੈਨਲਾਂ ਦੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਚੰਡੀਗੜ੍ਹ ਵਿਖੇ ਮੀਡੀਆ ਕਰਮੀ ਨਾਲ ਹੋਈ ਤਕਰਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਸਰਬਸੰਮਤੀ ਨਾਲ ਸੰਗਰੂਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਚੰਡੀਗੜ੍ਹ ਦੇ ਪੱਤਰਕਾਰਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੁੱਝ ਮਤੇ ਵੀ ਪ੍ਰਵਾਨ ਕੀਤੇ ਗਏ, ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਸੁਪਰੀਮੋ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮੀਡੀਆ ਕਰਮੀਆਂ ਨਾਲ ਘਟੀਆ ਵਤੀਰਾ ਕਰਨ ਸਬੰਧੀ ਸਖਤੀ ਨਾਲ ਵਰਜਿਆ ਜਾਏ।

ਇਸ ਮੌਕੇ ਬੂਟਾ ਸਿੰਘ ਚੌਹਾਨ, ਕ੍ਰੀਤੀਪਾਲ, ਅਮਨਦੀਪ ਸਿੰਘ ਬਿੱਟਾ, ਨਰੇਸ਼ ਕੁਮਾਰ, ਯਾਦਵਿੰਦਰ ਸਿੰਘ, ਰਾਜਿੰਦਰ ਸਿੰਗਲਾ ਆਦਿ ਸਮੇਤ ਸਮੂਹ ਪੱਤਰਕਾਰ ਭਾਈਚਾਰਾ ਸ਼ਾਮਲ ਸੀ।

cherry

This news is Content Editor cherry