8 ਕਿਲੋ ਭੁੱਕੀ ਸਮੇਤ 1 ਵਿਅਕਤੀ ਗ੍ਰਿਫਤਾਰ

02/14/2020 3:26:31 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 2 ਵੱਖ-ਵੱਖ ਮਾਮਲਿਆਂ ਵਿਚ 8 ਕਿਲੋ ਭੁੱਕੀ ਅਤੇ 5 ਕਿਲੋ 200 ਗ੍ਰਾਮ ਪੋਸਤ ਦੇ ਪੌਦੇ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਕ ਵਿਅਕਤੀ ਦੀ ਭਾਲ ਜਾਰੀ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਚੀਮਾ ਦੇ ਪੁਲਸ ਅਧਿਕਾਰੀ ਗੁਰਚਰਨ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਚੀਮਾ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਤੇਜ ਸਿੰਘ ਵਾਸੀ ਬਖਸ਼ੀਵਾਲਾ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ। ਉਹ ਅੱਜ ਵੀ ਡ੍ਰੇਨ ਪੁਲ ਘਾਸੀਵਾਲਾ ਵਿਖੇ ਭੁੱਕੀ ਚੂਰਾ ਪੋਸਤ ਵੇਚਣ ਜਾਵੇਗਾ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ 8 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਥਾਣਾ ਚੀਮਾ ਦੇ ਪੁਲਸ ਅਧਿਕਾਰੀ ਮਿਠੂ ਰਾਮ ਜਦੋਂ ਗੁਰਸੇਵਕ ਸਿੰਘ ਵਾਸੀ ਅਮਰੂਕੋਟੜਾ ਦੇ ਖੇਤ ਵਿਚ ਪੁੱਜੇ ਤਾਂ ਉਸ ਨੇ ਆਪਣੇ ਖੇਤੀ ਦੀ ਵੱਟ ਦੇ ਆਲੇ-ਦੁਆਲੇ ਪੋਸਤ ਦੇ ਪੌਦੇ ਲਗਾਏ ਹੋਏ ਸਨ। ਉਨ੍ਹਾਂ ਪੌਦਿਆਂ ਨੂੰ ਖੇਤ ਵਿਚੋਂ ਬਰਾਮਦ ਕੀਤਾ ਗਿਆ, ਜਿਨ੍ਹਾਂ ਦਾ ਵਜਨ 5 ਕਿਲੋ 200 ਗ੍ਰਾਮ ਦੇ ਕਰੀਬ ਸੀ। ਗੁਰਸੇਵਕ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry