ਵੱਖ-ਵੱਖ ਮਾਮਲਿਆਂ ''ਚ ਨਸ਼ੀਲੇ ਪਦਾਰਥਾਂ ਸਮੇਤ 13 ਵਿਅਕਤੀ ਗ੍ਰਿਫਤਾਰ

01/09/2020 4:43:58 PM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ,ਕਾਂਸਲ) : ਪੁਲਸ ਨੇ 10 ਵੱਖ-ਵੱਖ ਮਾਮਲਿਆਂ ਵਿਚ 13 ਕਿੱਲੋ ਭੁੱਕੀ, 1374 ਬੋਤਲਾਂ ਸ਼ਰਾਬ, 2 ਕਿਲੋ 200 ਗ੍ਰਾਮ ਚਰਸ ਸਮੇਤ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਕਿਹਾ ਕਿ ਐਸ. ਟੀ. ਐਫ. ਸੰਗਰੂਰ ਦੇ ਪੁਲਸ ਅਧਿਕਾਰੀ ਬਲਵਿੰਦਰ ਸਿੰਘ ਜਦੋਂ ਸਰਕਾਰੀ ਹਾਈ ਸਕੂਲ ਪਿੰਡ ਭੂਦਣ ਕੋਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਕਸ਼ਮੀਰਾ ਸਿੰਘ ਵਾਸੀ ਭੂਦਣ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ। ਉਹ ਅੱਜ ਵੀ ਤੁਰ ਕੇ ਭੁੱਕੀ ਵੇਚਣ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ 10 ਕਿਲੋ ਭੁੱਕੀ ਬਰਾਮਦ ਕਰਕੇ ਥਾਣਾ ਸੰਦੌੜ ਵਿਚ ਕੇਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਪਰਮਜੀਤ ਸਿੰਘ ਜਦੋਂ ਬੱਸ ਅੱਡਾ ਲਹਿਲ ਕਲਾਂ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਤਰਸੇਮ ਸਿੰਘ ਵਾਸੀ ਭੁਟਾਲ ਕਲਾਂ ਭੁੱਕੀ ਵੇਚਣ ਦਾ ਆਦੀ ਹੈ। ਉਹ ਆਪਣੇ ਮੋਟਰਸਾਈਕਲ 'ਤੇ ਭੁਟਾਲ ਕਲਾਂ ਤੋਂ ਭੁੱਕੀ ਲਿਆ ਕੇ ਲਹਿਲ ਖੁਰਦ ਨੂੰ ਆਵੇਗਾ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਨੂੰ 3 ਕਿਲੋ ਭੁੱਕੀ ਸਮੇਤ ਕਾਬੂ ਕੀਤਾ। ਇਕ ਹੋਰ ਮਾਮਲੇ ਵਿਚ ਥਾਣਾ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਜਗਦੇਵ ਸਿੰਘ ਜਦੋਂ ਕੇਲੋ ਗੇਟ ਮਾਲੇਰਕੋਟਲਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮਹੁੰਮਦ ਨਸ਼ੀਨ ਵਾਸੀ ਮਾਲੇਰਕੋਟਲਾ ਚਰਸ ਵੇਚਣ ਦਾ ਆਦੀ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਨੂੰ 1 ਕਿਲੋ 700 ਗ੍ਰਾਮ ਚਰਸ ਸਮੇਤ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਥਾਣਾ ਖਨੌਰੀ ਦੇ ਪੁਲਸ ਅਧਿਕਾਰੀ ਕੁਲਦੀਪ ਸਿੰਘ ਜਦੋਂ ਨਾਕੇਬੰਦੀ ਦੌਰਾਨ ਪਿੰਡ ਭੂਲਣ ਮੌਜੂਦ ਸੀ ਤਾਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ 'ਤੇ ਦੋ ਨੌਜਵਾਨ ਸਵਾਰ ਸਨ। ਪੁਲਸ ਪਾਰਟੀ ਨੂੰ ਵੇਖ ਕੇ ਜਿਵੇਂ ਹੀ ਉਹ ਪਿੱਛੇ ਮੁੜਣ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਜਾਣ ਕਾਰਨ ਦੋਵੇਂ ਹੇਠਾਂ ਡਿੱਗ ਪਏ। ਉਕਤ ਦੋਵਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 500 ਗ੍ਰਾਮ ਗਾਂਜਾ ਬਰਾਮਦ ਕਰਕੇ ਥਾਣਾ ਖਨੌਰੀ ਵਿਚ ਕੇਸ ਦਰਜ ਕੀਤਾ ਗਿਆ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਰਾਜਵੀਰ ਸਿੰਘ ਉਰਫ ਨਿੱਕਾ, ਯਸ਼ਪ੍ਰੀਤ ਸਿੰਘ ਉਰਫ ਜੱਸਾ ਵਾਸੀਆਨ ਭਠੂਆ ਥਾਣਾ ਮੂਣਕ ਵਜੋਂ ਹੋਈ ਹੈ।

ਇਕ ਹੋਰ ਮਾਮਲੇ ਵਿਚ ਥਾਣਾ ਭਵਾਨੀਗੜ੍ਹ ਦੇ ਪੁਲਸ ਅਧਿਕਾਰੀ ਮੇਜਰ ਸਿੰਘ ਜਦੋਂ ਪਿੰਡ ਕਾਲਾਝਾੜ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀ ਕੈਪਰ ਥਾਣਾ ਦਿੜ੍ਹਬਾ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਣ ਦੇ ਆਦੀ ਹਨ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 648 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਸੇ ਤਰ੍ਹਾਂ ਨਾਲ ਥਾਣਾ ਭਵਾਨੀਗੜ੍ਹ ਦੇ ਪੁਲਸ ਅਧਿਕਾਰੀ ਜਜਪਾਲ ਸਿੰਘ ਜਦੋਂ ਪਿੰਡ ਬਾਲਦ ਕੈਂਚੀਆਂ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਲਾਭ ਸਿੰਘ ਉਰਫ ਗੌਰਾ ਅਤੇ ਬੱਠੀ ਸਿੰਘ ਵਾਸੀ ਦੀਵਾਨਗੜ੍ਹ ਆਪਣੀ ਕਾਰ ਵਿਚ ਸ਼ਰਾਬ ਲਿਆ ਕੇ ਵੇਚਣ ਦੇ ਆਦੀ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਨ੍ਹਾਂ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋ ਸਕਦੀ ਹੈ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਦੋਵਾਂ ਨੂੰ 600 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਥਾਣਾ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਗੁਰਭਜਨ ਸਿੰਘ ਨੇ ਯਾਕੂਬ ਵਾਸੀ ਮਾਲੇਰਕੋਟਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ ਵਿਚ ਥਾਣਾ ਸੰਦੌੜ ਦੇ ਹੌਲਦਾਰ ਜਗਵੀਰ ਸਿੰਘ ਨੇ ਤ੍ਰਿਲੋਚਨ ਸਿੰਘ ਉਰਫ ਬਿੰਦਰ ਵਾਸੀ ਦਸੌਂਦਾ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 54 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ ਵਿਚ ਥਾਣਾ ਧਰਮਗੜ੍ਹ ਦੇ ਹੌਲਦਾਰ ਹਰਦੇਵ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਜਗਸੀਰ ਸਿੰਘ ਵਾਸੀ ਜਖੇਪਲ ਦੇ ਘਰ ਰੇਡ ਕਰਕੇ 36 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ। ਇਕ ਹੋਰ ਮਾਮਲੇ ਵਿਚ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਓਮ ਪ੍ਰਕਾਸ਼ ਨੇ ਪਿੰਡ ਝਲੂਰ ਤੋਂ ਪ੍ਰਿਥੀ ਰਾਮ ਵਾਸੀ ਲਹਿਰਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ।

cherry

This news is Content Editor cherry