ਸੰਗਰੂਰ ''ਚ ਕੋਰੋਨਾ ਦੇ 25 ਨਵੇਂ ਮਾਮਲੇ ਆਏ ਸਾਹਮਣੇ

06/26/2020 1:44:20 AM

ਸੰਗਰੂਰ,(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਸੰਗਰੂਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਅੱਜ ਜ਼ਿਲੇ 'ਚ 25 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 7 ਮਾਲੇਰਕੋਟਲਾ, 10 ਅਮਰਗੜ੍ਹ, 2 ਦਿੜ੍ਹਬਾ ਅਤੇ 2 ਸ਼ੇਰਪੁਰ ਹਨ, 2 ਕੌਹਰੀਆਂ, 1 ਬਠਿੰਡਾ ਦਾ ਪੁਲਸ ਮੁਲਾਜ਼ਮ ਤੇ 1 ਮੂਣਕ ਦਾ ਇੰਟਰਸਟੇਟ ਟਰੈਵਲਰ ਹੈ। ਜ਼ਿਕਰਯੋਗ ਕੋਵਿਡ ਕੇਅਰ ਸੈਂਟਰ ਘਾਬਦਾਂ 'ਚ ਪਹਿਲਾਂ ਤੋਂ ਦਾਖਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ ਅੱਜ 10 ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ ਪਰ ਸੰਗਰੂਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ।

Deepak Kumar

This news is Content Editor Deepak Kumar