ਬੈਂਕ ਦਾ ਕਾਰਨਾਮਾ, ਗਲਤੀ ਨਾਲ ਦੂਜੇ ਅਕਾਉਂਟ ''ਚ ਜਮ੍ਹਾ ਕੀਤੇ ਲੱਖਾਂ ਰੁਪਏ

09/03/2019 3:37:32 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਆਪਣੇ ਬੈਂਕ ਖਾਤੇ 'ਚ ਬੈਂਕ ਦੀ ਗਲਤੀ ਨਾਲ ਜਮ੍ਹਾ ਹੋਏ 1,85,150 ਰੁਪਏ ਵਾਪਸ ਨਾ ਕਰਨ 'ਤੇ ਖਾਤਾਧਾਰਕ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਮੁਦੱਈ ਰਮਿੰਦਰ ਕੌਰ ਵਾਸੀ ਪਟਿਆਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੁਦੱਈ ਕੈਨਰਾ ਬੈਂਕ ਬਰਾਂਚ ਨਾਭਾ ਵਿਚ ਮੈਨੇਜਰ ਲੱਗੀ ਹੋਈ ਹੈ। ਉਸਦੀ ਬਰਾਂਚ ਵਿਚ ਪੰਕਜ ਕੁਮਾਰ ਚੌਧਰੀ ਦਾ ਖਾਤਾ, ਜਿਸਦਾ ਨੰਬਰ 2119101061882 ਹੈ, ਖੁੱਲ੍ਹਿਆ ਹੋਇਆ ਹੈ ਅਤੇ ਉਸਦੀ ਬਰਾਂਚ ਵਿਚ ਹੀ ਸ਼ਸ਼ੀ ਬਾਲਾ ਦਾ ਖਾਤਾ ਹੈ, ਜਿਸਦਾ ਨੰਬਰ 2119101064882 ਹੈ, ਵੀ ਖੁੱਲ੍ਹਿਆ ਹੋਇਆ ਹੈ। ਲੰਘੀ 10 ਜੂਨ 2019 ਨੂੰ 1,85,150 ਰੁਪਏ ਨੈਫਟ ਵੱਲੋਂ ਪੰਕਜ ਕੁਮਾਰ ਉਕਤ ਦੇ ਅਕਾਉਂਟ ਵਿਚ ਗਲਤੀ ਨਾਲ ਜਮ੍ਹਾ ਹੋ ਗਏ ਜੋ ਕਿ ਅਸਲ 'ਚ ਸ਼ਸ਼ੀ ਬਾਲਾ ਦੇ ਖਾਤੇ ਵਿਚ ਜਮ੍ਹਾ ਹੋ ਗਏ ਸਨ। ਇਸ ਉਪਰੰਤ ਦੋਸ਼ੀ ਪੰਕਜ ਕੁਮਾਰ ਉਕਤ ਨੇ 13 ਜੂਨ 2019 ਨੂੰ ਉਕਤ ਰੁਪਏ ਕਢਵਾ ਲਏ। ਮੁਦੱਈ ਨੇ ਪੰਕਜ ਕੁਮਾਰ ਨੂੰ ਕਾਫੀ ਵਾਰ ਪੈਸੇ ਵਾਪਸ ਕਰਨ ਲਈ ਕਿਹਾ ਪਰ ਉਹ ਹਰ ਵਾਰ ਟਾਲ ਮਟੋਲ ਕਰਦਾ ਰਿਹਾ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਪੰਕਜ ਕੁਮਾਰ ਵਾਸੀ ਗਲਵੱਟੀ ਤਹਿਸੀਲ ਨਾਥਾ ਉਕਤ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna