ਸੰਦੌੜ ਪੁਲਸ ਨੇ ਨਾਕਾ ਲਗਾ ਕੇ ਮਾਸਕ ਨਾ ਪਾਉਣ ਵਾਲੇ 116 ਲੋਕਾਂ ਦੇ ਕਰਵਾਏ ਕੋਵਿਡ ਟੈਸਟ

04/22/2021 4:36:04 PM

ਸੰਦੌੜ ( ਰਿਖੀ ): ਪੁਲਸ ਥਾਣਾ ਸੰਦੌੜ ਵੱਲੋਂ ਕੋਵਿਡ-19 ਦੇ ਖ਼ਤਰੇ ਨੂੰ ਦੇਖਦੇ ਹੋਏ ਕਲਿਆਣ ਨਹਿਰ ਦੇ ਪੁਲ ਤੇ ਨਾਕਾ ਲਗਾਇਆ। ਇਸ ਮੌਕੇ ਬਿਨਾਂ ਮਾਸਕ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਮੌਕੇ ਤੇ ਮੌਜੂਦ ਦੇ ਸਿਹਤ ਵਿਭਾਗ ਦੀ ਟੀਮ ਕੋਲੋਂ ਕੋਵਿਡ 19 ਦੇ ਸੈਂਪਲ ਕਰਵਾਏ ਗਏ। ਇਸ ਮੌਕੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ  ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ 116  ਲੋਕਾਂ ਦੇ ਸੈਪਲ ਲਏ ਗਏ।

ਇਸ ਮੌਕੇ ਹਾਜ਼ਰ ਥਾਣਾ ਮੁਖੀ ਸੰਦੌੜ ਇੰਸਪੈਕਟਰ ਯਾਦਵਿੰਦਰ ਨੇ ਕਿਹਾ ਕੇ ਸਾਰੇ ਲੋਕਾਂ ਨੂੰ ਕੋਵਿਡ-19 ਦੇ ਖ਼ਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ  ਦੀਆਂ ਸਾਵਧਾਨੀਆਂ ਜਰੂਰ ਰੱਖਣੀਆਂ ਚਾਹੀਦੀਆਂ ਹਨ ਅਤੇ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੀ ਅਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਉਨ੍ਹਾਂ ਕਿਹਾ ਕਿ ਕੋਵਿਡ ਦੇ ਖ਼ਤਰੇ ਨੂੰ ਜਾਣ ਕੇ ਵੀ ਜੋ ਲੋਕ ਅਣਗਹਿਲੀ ਕਰਨਗੇ ਅਤੇ ਨਿਯਮਾਂ ਦੀ ਉਲੰਘਣਾ ਕਰਨਗੇ ਉਹ ਬਖਸ਼ੇ ਨਹੀਂ ਜਾਣਗੇ। ਇਸ ਮੌਕੇ ਐੱਸ.ਆਈ. ਗੁਲਜ਼ਾਰ ਖਾਨ, ਨਿਰਭੈ ਸਿੰਘ, ਹਰਭਜਨ ਸਿੰਘ, ਫਾਰਮਾਸਿਸਟ ਮੁਹੰਮਦ ਰਫਾਨ, ਚਮਕੌਰ ਸਿੰਘ,ਨਿਰਭੈ ਸਿੰਘ, ਰਾਜੇਸ਼ ਰਿਖੀ, ਜਗਦੇਵ  ਸਿੰਘ ਸਮੇਤ ਕਈ ਪੁਲਸ ਕਰਮਚਾਰੀ ਹਾਜ਼ਰ ਸਨ।

Shyna

This news is Content Editor Shyna