ਸੰਦੌੜ ਪੁਲਸ ਨੇ ਨਾਕਾ ਲਗਾ ਕੇ ਮਾਸਕ ਨਾ ਪਾਉਣ ਵਾਲੇ 51 ਲੋਕਾਂ ਦੇ ਕਰਵਾਏ ਕੋਵਿਡ ਸੈਂਪਲ

04/16/2021 2:31:32 PM

ਸੰਦੌੜ  (ਰਿਖੀ): ਪੁਲਸ ਥਾਣਾ ਸੰਦੌੜ ਵੱਲੋਂ ਕੋਵਿਡ-19 ਦੇ ਖ਼ਤਰੇ ਨੂੰ ਦੇਖਦੇ ਹੋਏ ਮਾਸਕ ਨਾ ਪਾ ਕੇ ਬਾਜ਼ਾਰ ਵਿੱਚ ਨਿੱਕਲਣ ਵਾਲੇ ਲੋਕਾਂ ਦੇ ਸਿਹਤ ਵਿਭਾਗ ਕੋਲੋਂ ਕੋਵਿਡ-19 ਦੇ ਸੈਂਪਲ ਕਰਵਾਏ ਗਏ। ਇਸ ਮੌਕੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ  ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ 51 ਲੋਕਾਂ ਦੇ ਸੈਪਲ ਲਏ ਗਏ।

ਇਸ ਮੌਕੇ ਹਾਜ਼ਰ ਥਾਣਾ ਮੁਖੀ ਸੰਦੌੜ ਇੰਸਪੈਕਟਰ ਯਾਦਵਿੰਦਰ ਨੇ ਕਿਹਾ ਕੇ ਸਾਰੇ ਲੋਕਾਂ ਨੂੰ ਕੋਵਿਡ-19 ਦੇ ਖ਼ਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ ਦੀਆਂ ਸਾਵਧਾਨੀਆਂ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ ਅਤੇ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੀ ਅਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਇਸ ਮੌਕੇ ਵਿਭਾਗ ਦੇ ਸਿਹਤ ਐਸ ਆਈ ਗੁਲਜ਼ਾਰ ਖਾਨ ਨੇ  ਕਿਹਾ ਕਿ ਲੋਕ ਬਿਨਾਂ ਡਰ ਤੋਂ  ਕੋਵਿਡ ਟੈਸਟ ਕਰਾਉਣ ਤਾਂ ਜੋ ਪਾਜ਼ੇਟਿਵ ਵਿਅਕਤੀਆਂ ਦੀ ਜਲਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕੇ ਲੋਕ ਬਿਨਾਂ ਕਿਸੇ ਡਰ ਜਾਂ ਵਹਿਮ ਦੇ ਟੈਸਟ ਕਰਵਾਉਣ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਮਾਸਕ ਪਾ ਕੇ ਰੱਖਣ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ। ਇਸ ਮੌਕੇ ਐੱਸ.ਆਈ. ਗੁਲਜ਼ਾਰ ਖਾਨ, ਰਾਜੇਸ਼ ਰਿਖੀ, ਮੁਹੰਮਦ ਰਫਾਨ, ਦਲੀਪ ਸਿੰਘ,ਚਮਕੌਰ ਸਿੰਘ, ਬੂਟਾ ਸਿੰਘ, ਜੀ.ਓ ਜੀ  ਜਸਵੀਰ ਸਿੰਘ, ਮਨਜੀਤ ਸਿੰਘ  ਸਮੇਤ ਕਈ ਪੁਲਸ ਕਰਮਚਾਰੀ ਹਾਜ਼ਰ ਸਨ।

Shyna

This news is Content Editor Shyna