ਪਿੰਡ ਕਲਿਆਣ ਵਿਖੇ ਲੋਕ ਨੇ ਖ਼ੁਦ ਕਰਵਾਏ ਕੋਰੋਨਾ ਟੈਸਟ

09/08/2020 5:34:03 PM

ਸੰਦੌੜ (ਰਿਖੀ):ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਡਾ.ਗੀਤਾ ਦੀ ਅਗਵਾਈ ਹੇਠ ਬਲਾਕ ਭਰ ਦੇ 'ਚ ਅੱਜ 100 ਕੋਵਿਡ ਟੈਸਟ ਦੇ ਲਈ ਸੈਂਪਲ ਲਏ ਗਏ। ਜਿਨ੍ਹਾਂ ਦੇ 'ਚ ਪਿੰਡ ਕਲਿਆਣ ਵਿਖੇ ਲੋਕਾਂ ਦੇ 'ਚ ਕੋਵਿਡ ਟੈਸਟ ਦੇ ਕਰਵਾਉਣ ਦੇ ਲਈ ਵੱਡੀ ਜਾਗਰੂਕਤਾ ਵੇਖਣ ਨੂੰ ਮਿਲੀ। ਇਸ ਮੌਕੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਖ਼ੁਦ ਲੋਕਾਂ ਨੂੰ ਕੋਵਿਡ ਦੇ ਟੈਸਟ ਕਰਵਾਉਣ ਦੇ ਲਈ ਜਾਗਰੂਕ ਕੀਤਾ। ਜਿਸ ਕਰਕੇ ਪਿੰਡ ਦੇ 'ਚ ਪਿਛਲੇ ਦਿਨਾਂ ਦੇ 'ਚ ਇਕ ਪਿੰਡ ਦੀ ਸਭ ਤੋਂ ਵੱਡੀ ਗਿਣਤੀ ਆਈ ਹੈ।

ਇਸ ਮੌਕੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਕੋਵਿਡ ਸਬੰਧੀ ਲੋਕ ਅਫਵਾਹਾਂ ਦਾ ਸ਼ਿਕਾਰ ਨਾ ਹੋਣ ਸਗੋਂ ਅਸਲੀਅਤ ਤੋਂ ਜਾਣੂ ਹੋ ਕੇ ਖ਼ੁਦ ਕੋਵਿਡ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਸਰਪੰਚ ਪਿੰਡ ਦਾ ਮੁਖੀ ਹੁੰਦਾ ਹੈ ਇਸ ਲਈ ਸਾਰੇ ਸਰਪੰਚ ਲੋਕਾਂ ਨੂੰ ਕੋਵਿਡ ਦਾ ਲਈ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਲੋਕ ਬਿਨਾਂ ਕਿਸੇ ਡਰ ਤੋਂ ਕੋਵਿਡ ਸੈਂਪਲ ਕਰਵਾਉਣ ਤਾਂ ਜੋ ਸਮੇਂ ਸਿਰ ਬਚਾਅ ਹੋ ਸਕੇ।ਜਾਣਕਾਰੀ ਅਨੁਸਾਰ ਬਲਾਕ ਦੇ 'ਚ ਅੱਜ ਪੰਜਗਰਾਈਆਂ ਸਮੇਤ ਹੋਰ ਥਾਵਾਂ ਸਮੇਤ ਕੁੱਲ 100 ਸੈਂਪਲ ਕਰਵਾਏ ਹਨ।ਇਸ ਮੌਕੇ ਐੱਸ.ਆਈ. ਗੁਲਜਾਰ ਖਾਨ,ਜੀ.ਓ.ਜੀ ਬਾਰਾ ਸਿੰਘ,ਐੱਸ.ਆਈ.ਨਿਰਭੈ ਸਿੰਘ,ਸੀ.ਐੱਚ.ਓ ਰਣਦੀਪ ਕੌਰ,ਚਮਕੌਰ ਸਿੰਘ, ਰਾਜੇਸ਼ ਰਿਖੀ,ਹਰੀਜੋਤ ਕੌਰ,ਗੁਰਮੀਤ ਕੌਰ,ਸੁਖਵਿੰਦਰ ਸਿੰਘ,ਪਰਮਜੀਤ ਸਿੰਘ,ਯਾਦਵਿੰਦਰ ਸਿੰਘ,ਹਰਜਿੰਦਰ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।

Shyna

This news is Content Editor Shyna