ਸੈਦਾਂਵਾਲੀ ਦੇ ਪ੍ਰੇਮੀ ਜੋੜੇ ਨੇ ਕਰਵਾਇਆ ਵਿਆਹ, ਸੁਰੱਖਿਆ ਲਈ ਪਹੁੰਚਿਆ ਥਾਣੇ

12/01/2019 12:38:39 PM

ਅਬੋਹਰ (ਸੁਨੀਲ)—ਜ਼ਿਲਾ ਫਾਜ਼ਿਲਕਾ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ 'ਚ ਬਿਮਲਾ ਰਾਣੀ ਪੁੱਤਰੀ ਰਾਵਤ ਰਾਮ ਵਾਸੀ ਸਿਰਸਾ ਹਰਿਆਣਾ ਨੇ ਇਕ ਪ੍ਰਾਰਥਨਾ ਪੱਤਰ ਲਿਖ ਕੇ ਮੰਗ ਕੀਤੀ ਕਿ ਮੈਂ ਅਸ਼ਿਵਨੀ ਕੁਮਾਰ ਪੁੱਤਰ ਬਲਵੰਤ ਰਾਮ ਵਾਸੀ ਸੈਦਾਂਵਾਲੀ ਨਾਲ ਪ੍ਰੇਮ ਵਿਆਹ ਕੀਤਾ ਹੈ। ਮੇਰੇ ਵਿਆਹ ਤੋਂ ਮੇਰੇ ਪਰਿਵਾਰ ਵਾਲੇ ਖੁਸ਼ ਨਹੀਂ ਹਨ। ਮੈਂ ਆਪਣੀ ਮਰਜ਼ੀ ਨਾਲ ਅਸ਼ਿਵਨੀ ਕੁਮਾਰ ਨਾਲ ਵਿਆਹ ਕੀਤਾ ਹੈ। ਮੇਰੇ ਅਤੇ ਮੇਰੇ ਪਤੀ ਦੇ ਪਰਿਵਾਰ 'ਤੇ ਕਿਸੇ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਰਾਵਤ ਰਾਮ, ਕਮਲਾ ਦੇਵੀ, ਭਰਾ ਤਾਰਾਚੰਦ ਜ਼ਿਲਾ ਸਿਰਸਾ ਹਰਿਆਣਾ ਦੀ ਹੋਵੇਗੀ।

ਜੋੜੇ ਦੀ ਸੁਰੱਖਿਆ ਲਈ ਡਿਸਟ੍ਰਿਕ ਪੁਲਸ ਸਿਰਸਾ, ਜ਼ਿਲਾ ਪੁਲਸ ਫਾਜ਼ਿਲਕਾ ਅਤੇ ਸਦਰ ਥਾਣਾ ਦੇ ਐੱਸ. ਐੱਚ. ਓ. ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਮਾਮਲੇ ਦੀ ਜਾਂਚ ਸਦਰ ਥਾਣਾ ਮੁਖੀ ਰਣਜੀਤ ਸਿੰਘ ਅਤੇ ਏ. ਐੱਸ. ਆਈ. ਗੁਰਮੇਲ ਸਿੰਘ ਕਰ ਰਹੇ ਹਨ। ਅੱਜ ਪ੍ਰੇਮੀ ਜੋੜਾ ਆਪਣੇ ਬਿਆਨ ਦੇਣ ਲਈ ਅਦਾਲਤ ਪਹੁੰਚਿਆ।

Shyna

This news is Content Editor Shyna