ਸਾਹਿਲ ਗੋਇਲ ਨੇ ਕਮਲ ਸ਼ਰਮਾ ਦੇ ਪੁਰਿਵਾਰ ਨਾਲ ਕੀਤਾ ਦੁੱਖ ਸਾਂਝਾ

11/03/2019 11:21:07 PM

ਗੁਰੂਹਰਸਹਾਏ, (ਪ੍ਰਦੀਪ ਕਾਲੜਾ)- ਪਿਛਲੇ ਹਫਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਕਮਲ ਸ਼ਰਮਾ ਜਿਨ੍ਹਾ ਦੀ ਦਿਲ ਦਾ ਦੋਰਾ ਪੈਣ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੀ ਹੋਈ ਮੌਤ ਦੇ ਕਾਰਨ ਦੇਸ਼ ਭਰ 'ਚ ਵਸਦੇ ਉਨ੍ਹਾਂ ਦੇ ਚਹੇਤੇਆਂ ਵਲੋਂ ਉਨ੍ਹਾਂ ਦੇ ਘਰ ਵਿਖੇ ਪੁੱਜ ਕੇ ਸਵ. ਕਮਲ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆ ਮਾਲਵਾ 2 ਦੇ ਜੁਆਇੰਟ ਸੈਕਟਰੀ ਯੂਥ ਅਕਾਲੀ ਦਲ ਜੋਨ ਸਾਹਿਲ ਗੋਇਲ ਵਲੋਂ ਵੀ ਸਵ. ਕਮਲ ਸ਼ਰਮਾ ਦੇ ਪਰਿਵਾਰ ਮੈਂਬਰਾਂ ਨਾਲ ਗਹਿਰਾ ਦੁੱਖ ਪ੍ਰਗਟਾਵਾ ਕੀਤਾ।
ਮਾਲਵਾ 2 ਦੇ ਜੁਆਇੰਟ ਸੈਕਟਰੀ ਨੇ ਕਿਹਾ ਕਿ ਜੋ ਕਮਲ ਸ਼ਰਮਾ ਦੀ ਬੇਵਕਤੀ ਮੌਤ ਹੋਈ ਹੈ ਉਸ ਨਾਲ ਜਿਥੇ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪਿਆ ਹੈ ਇਸ ਤੋਂ ਵੀ ਵੱਡਾ ਘਾਟਾ ਬੀ.ਜੇ.ਪੀ. ਤੇ ਅਕਾਲੀ ਦਲ ਪਾਰਟੀ ਨੂੰ ਪਿਆ ਹੈ।

Bharat Thapa

This news is Content Editor Bharat Thapa