ਫਰੀਦਕੋਟ ''ਚ ਸਾਹਿਬਜ਼ਾਦਿਆਂ ਨੂੰ ਸਮਰਪਿਤ 15 ਮਿੰਟ ਦੇ ਕਰੀਬ ਲੱਗੇ ਜੈਕਾਰੇ

12/27/2023 1:28:27 PM

ਫਰੀਦਕੋਟ (ਜਗਤਾਰ ਦੁਸਾਂਝ)- ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ, ਜਿਸ ਦੇ ਚਲਦਿਆਂ ਲਗਾਤਾਰ ਪੂਰੇ ਹੀ ਪੰਜਾਬ ਦੇ ਵਿੱਚ ਵੱਖ-ਵੱਖ ਸਮਾਗਮ ਕਰਾਏ ਜਾ ਰਹੇ ਹਨ। ਇਸੇ ਤਹਿਤ ਦੀ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕੀ 27 ਤਰੀਕ ਨੂੰ ਮਾਤਮ ਬਿਗਲ ਵਜਾਇਆ ਜਾਵੇਗਾ। ਪਰ ਸਿੱਖ ਸੰਗਤ ਦੇ ਵਿਰੋਧ ਚੱਲਦੇ ਉਸ ਨੂੰ ਵਾਪਸ ਲਿਆ ਗਿਆ ਪਰ ਉਸਦੇ ਉਲਟ ਕਿਸਾਨ ਯੂਨੀਅਨ ਫਤਿਹ ਵੱਲੋਂ ਐਲਾਨ ਕੀਤਾ ਗਿਆ ਸੀ ਕਿ 17 ਤਰੀਕ ਨੂੰ ਫਰੀਦਕੋਟ ਦੇ ਵਿੱਚ ਜੈਕਾਰੇ ਲਾਏ ਜਾਣਗੇ। ਜਿਸ ਦੇ ਚਲਦਿਆਂ ਅੱਜ ਉਨ੍ਹਾਂ ਵੱਲੋਂ ਫਰੀਦਕੋਟ ਦੇ ਜੁਬਲੀ ਚੌਂਕ ਦੇ ਵਿੱਚ 15 ਮਿੰਟ ਦੇ ਕਰੀਬ ਜੈਕਾਰੇ ਲਾਏ ਗਏ।

ਇਹ ਵੀ ਪੜ੍ਹੋ-  ਭੈਣ ਨੂੰ ਮਿਲਣ ਜਾ ਰਹੇ ਭਰਾ ਦੀ ਸੜਕ ਹਾਦਸੇ ’ਚ ਮੌਤ, ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ। 15 ਮਿੰਟ ਦੇ ਲੱਗੇ ਜੈਕਾਰੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ, ਅੱਜ ਦੇ ਸਮਾਗਮ ਵਿੱਚ ਜਿੱਥੇ ਸਾਦੇ ਭੋਗ ਸਾਦੇ ਵਿਆਹ ਨਾਲ ਬੰਦੀ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਦੇ ਹੋਰ ਕਈ ਮਸਲਿਆਂ ਨੂੰ ਲੈ ਕੇ ਇਹ ਅੱਜ ਜੈਕਾਰੇ ਲਾਏ ਗਏ ਹਨ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਫਤਿਆਬਾਦ ਦੀ ਸਬਜ਼ੀ ਮੰਡੀ 'ਚ ਕਿਸਾਨ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan