ਐੱਸ.ਐੱਸ.ਪੀ. ਦੀ ਰਿਹਾਇਸ਼ ਦੇ ਬਾਹਰ ਅਕਾਲੀ ਵਿਧਾਇਕ ਦੀ ਅਗਵਾਈ ’ਚ ਦਿੱਤਾ ਗਿਆ ਧਰਨਾ

03/06/2021 3:27:26 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਅਗਵਾਈ ’ਚ ਅੱਜ ਜ਼ਿਲਾ ਪੁਲਸ ਮੁਖੀ ਡੀ.ਸੁਡਰਵਿਜੀ ਦੀ ਰਿਹਾਇਸ਼ ਦੇ ਬਾਹਰ ਅਕਾਲੀ ਵਰਕਰਾਂ ਨੇ ਧਰਨਾ ਦਿੱਤਾ।ਇਸ ਮੌਕੇ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਅਤੇ ਵਰਕਰਾਂ ਤੇ ਨਾਜਾਇਜ਼ ਪਰਚੇ ਕੀਤੇ ਗਏ ਹਨ। ਜਿੰਨਾਂ ’ਚੋਂ ਕਈਆਂ ’ਚ ਅਕਾਲੀ ਵਰਕਰਾਂ ਦੀ ਜ਼ਮਾਨਤ ਤੱਕ ਹੋ ਚੁੱਕੀ ਹੈ। ਪਰ ਹੁਣ ਜਦ ਉਨ੍ਹਾਂ ਵਿਧਾਨ ਸਭਾ ’ਚ, ਨਾਜਾਇਜ਼ ਪਰਚਿਆਂ ਦਾ ਮੁੱਦਾ ਚੁੱਕਿਆ ਤਾਂ ਪੁਲਸ ਬੀਤੀ ਰਾਤ ਦੀ ਉਨ੍ਹਾਂ ਲੋਕਾਂ ਨੂੰ ਫੜ੍ਹ ਰਹੀ ਹੈ ਜਿਨ੍ਹਾਂ ਦਾ ਇਨ੍ਹਾਂ ਪਰਚਿਆਂ ਨਾਲ ਦੂਰ ਦਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ ਅਤੇ ਉਨ੍ਹਾਂ ਦੇ ਪੁੱਤਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਰਪਾਲ ਸਿੰਘ ਬੇਦੀ ਦੀ ਜ਼ਮਾਨਤ ਹੋ ਚੁਕੀ ਹੈ। ਹੁਣ ਪੁਲਸ ਬੀਤੀ ਰਾਤ ਉਨ੍ਹਾਂ ਦੇ ਭਰਾ ਨੂੰ ਰਿਸ਼ਤੇਦਾਰਾਂ ਅਤੇ ਕਾਮਿਆਂ ਨੂੰ ਫੜ ਲਿਆਈ, ਜਿਨ੍ਹਾਂ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ। 

ਇਸੇ ਤਰ੍ਹਾਂ ਅਕਾਲੀ ਕੌਂਸਲਰ ਰੁਪਿੰਦਰ ਬੱਤਰਾ ਦੇ ਪਰਿਵਾਰਕ ਮੈਂਬਰਾਂ ਅਤੇ ਟੇਕ ਚੰਦ ਬੱਤਰਾ ਦੇ ਪਰਿਵਾਰ ਨੂੰ ਕਥਿਤ ਤੌਰ ’ਤੇ ਪੁਲਸ ਪ੍ਰੇਸ਼ਾਨ ਕਰ ਰਹੀ ਹੈ। ਧਰਨੇ ਦੌਰਾਨ ਸਦਾ ਮਿਲਣ ਉਪਰੰਤ ਵਿਧਾਇਕ ਨੇ ਐਸ.ਐਸ.ਪੀ. ਡੀ.ਸੁਡਰਵਿਜੀ ਨਾਲ ਮੀਟਿੰਗ ਕਰ ਉਨ੍ਹਾਂ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਐੱਸ.ਐਸ.ਪੀ. ਨਾਲ ਗੱਲਬਾਤ ਉਪਰੰਤ ਵਿਧਾਇਕ ਨੇ ਕਿਹਾ ਕਿ ਜੋ ਬੰਦੇ ਨਾਜਾਇਜ਼ ਤੌਰ ’ਤੇ ਫੜ੍ਹੇ ਗਏ। ਐੱਸ.ਐਸ.ਪੀ. ਨੇ ਉਨ੍ਹਾਂ ਨੂੰ ਜਲਦੀ ਰਿਹਾਅ ਕਰਨ ਦਾ ਵਿਸ਼ਵਾਸ ਦਿਵਾਇਆ ਜਿਸ ਉਪਰੰਤ ਧਰਨਾ ਚੁੱਕਿਆ ਗਿਆ। ਇਸ ਮੌਕੇ ਥਾਣਾ ਸਿਟੀ ਐਸ.ਐਚ.ਓ. ਮੋਹਨ ਲਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਪੁੱਛਗਿੱਛ ਲਈ ਕੁਝ ਵਿਅਕਤੀ ਲਿਆਂਦੇ ਗਏ ਸਨ ਜੋ ਪੁੱਛਗਿੱਛ ਉਪਰੰਤ ਛੱਡ ਦਿੱਤੇ ਜਾਣਗੇ। ਅੱਜ ਧਰਨੇ ਦੌਰਾਨ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਧਰ ਧਰਨੇ ਉਪਰੰਤ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਪੁਲਸ ਵਲੋਂ ਕਥਿਤ ਤੌਰ ਪੁੱਛਗਿੱਛ ਲਈ ਲਿਆਂਦੇ ਵਿਅਕਤੀ ਵੀ ਇਸ ਦੌਰਾਨ ਥਾਣੇ ’ਚੋਂ ਛੱਡ ਦਿੱਤੇ ਗਏ।

Shyna

This news is Content Editor Shyna