ਰੋਹਿਤ ਜੈਨ ਕਾਲੂ ਬਣੇ ਜਨਰਲ ਤੇ ਰੇਡੀਮੇਡ ਗਾਰਮੈਂਟਸ ਯੂਨੀਅਨ ਦੇ ਪ੍ਰਧਾਨ

06/23/2020 7:14:54 PM

ਸਰਦੂਲਗੜ੍ਹ(ਚੋਪੜਾ) — ਜਨਰਲ ਮਰਚੈਂਟਸ, ਸ਼ੂ ਮਰਚੈਂਟਸ ਅਤੇ ਰੇਡੀਮੇਡ ਗਾਰਮੈਂਟਸ ਯੂਨੀਅਨ ਦੀ ਮੀਟਿੰਗ ਰਿੰਕੂ ਅਰੋੜਾ ਦੀ ਪ੍ਰਧਾਨਗੀ ਹੇਠ ਸ਼੍ਰੀ ਹਨੂੰਮਾਨ ਮੰਦਰ ਵਿਖੇ ਹੋਈ। ਮੀਟਿੰਗ ਦੋਰਾਨ ਯੂਨੀਅਨ ਮੈਂਬਰਾਂ ਨੂੰ ਦਰਪੇਸ਼ ਮੁਸਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚਾਲੂ ਸਾਲ ਲਈ ਸਰਵਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਰੋਹਿਤ ਜੈਨ ਕਾਲੂ ਨੂੰ ਪ੍ਰਧਾਨ, ਆਸ਼ੂ ਕੁਮਾਰ ਵਾਇਸ ਪ੍ਰਧਾਨ, ਅਰੁਣ ਕੁਮਾਰ ਸੈਕਟਰੀ ਅਤੇ ਰਾਜੂ ਜੈਨ ਨੂੰ ਖਜਾਨਚੀ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਨੇ ਮੈਂਬਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ  ਸਭ ਦੇ ਸਹਿਯੋਗ ਨਾਲ ਯੂਨੀਅਨ ਦੀ ਮਜ਼ਬੂਤੀ ਅਤੇ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰਣਗੇ ਅਤੇ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਣਗੇ।
 

Harinder Kaur

This news is Content Editor Harinder Kaur