ਬੀਤੀ ਰਾਤ ਚੋਰਾਂ ਨੇ 2 ਦੁਕਾਨਾਂ 'ਤੇ ਕੀਤਾ ਹੱਥ ਸਾਫ

07/18/2018 5:22:26 PM

ਫਾਜ਼ਿਲਕਾ (ਨਾਗਪਾਲ) : ਸਥਾਨਕ ਵਾਨ ਬਾਜ਼ਾਰ 'ਚ ਬੀਤੀ ਰਾਤ ਚੋਰਾਂ ਨੇ ਰਾੜ ਨਾਲ ਸ਼ਟਰ ਚੁੱਕ ਕੇ ਦੋ ਦੁਕਾਨਾਂ ਤੋਂ ਨਗਦੀ ਚੋਰੀ ਕਰ ਲਈ ।
ਜਾਣਕਾਰੀ ਦਿੰਦੇ ਹੋਏ ਸਰਦਾਰੀ ਲਾਲ ਨਾਦਰ ਚੰਦ ਦੁਕਾਨ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਲਗਭਗ 9.30 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਅੱਜ ਸਵੇਰੇ ਲਗਭਗ 6.30 ਵਜੇ ਦੁਕਾਨ ਦੇ ਸਾਹਮਣੇ ਸਥਿਤ ਚਾਹ ਵਾਲੇ ਨੇ ਫੋਨ ਕ ਰਕੇ ਦੱਸਿਆ ਕਿ ਤੁਹਾਡੀ ਦੁਕਾਨ 'ਚ ਚੋਰੀ ਹੋ ਗਈ ਹੈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ 'ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਨਾਲ ਵਾਲੀ ਦੁਕਾਨ ਦੇ ਸ਼ਟਰ ਰਾਡ ਨਾਲ ਚੁੱਕੇ ਹੋਏ ਸਨ। ਜਦ ਉਸ ਨੇ ਆਪਣੀ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਦਾ ਸਾਰਾ ਸਮਾਨ ਠੀਕ-ਠਾਕ ਪਿਆ ਸੀ ਪਰ ਦੁਕਾਨ ਦੇ ਗੱਲੇ 'ਚ ਪਈ ਹੋਈ ਲਗਭਗ 25 ਤੋਂ 30 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਉਨ੍ਹਾਂ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਨੇ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਵੇਖਣ ਦੀ ਕੋਸ਼ਿਸ਼ ਕੀਤੀ ਪਰ ਚੋਰਾਂ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ।
ਇਸ ਤੋਂ ਇਲਾਵਾ ਉਨ੍ਹਾਂ ਦੀ ਨਾਲ ਲਗਦੀ ਦੁਕਾਨ ਅਸ਼ੋਕ ਕੁਮਾਰ ਦੀ ਹੈ, ਜਿਸ 'ਚੋਂ ਚੋਰਾਂ ਨੇ ਲਗਭਗ 15 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਰਾਜੇਸ਼ ਕੁਮਾਰ ਨੇ ਚੋਰੀ ਦੀ ਇਸ ਘਟਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।