ਸੁਰੱਖਿਆ ਦੇ ਮੱਦੇਨਜ਼ਰ ਵਾਹਨਾਂ ''ਤੇ ਲਾਏ ਰਿਫਲੈਕਟਰ

01/24/2019 5:21:25 PM

ਫ਼ਰੀਦਕੋਟ(ਜਸਬੀਰ)— ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੜਕ ਸੁਰੱਖਿਆ ਸਬੰਧੀ ਰਮੇਸ਼ ਜੈਨ ਐਡਵੋਕੇਟ ਦੀ ਸਰਪ੍ਰਸਤੀ ਅਤੇ ਸੇਵਾ ਸਿੰਘ ਚਾਵਲਾ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਸਾਦਿਕ ਚੌਕ ਵਿਚ ਥ੍ਰੀ ਵ੍ਹੀਲਰ ਅਤੇ ਟਰਾਲੀਆਂ ਦੇ ਪਿਛਲੇ ਪਾਸੇ ਰਿਫਲੈਕਟਰ ਲਾਏ ਗਏ। ਰਿਫਲੈਕਟਰ ਲਾਉਣ ਮੌਕੇ ਸਿਟੀ ਟਰੈਫਿਕ ਇੰਚਾਰਜ ਬਲਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਸਹਿਯੋਗ ਦਿੱਤਾ ਗਿਆ।

ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਪ੍ਰਵੀਨ ਕਾਲਾ ਸਮਾਜ ਸੇਵੀ ਵੀ ਹਾਜ਼ਰ ਸਨ। ਇਸ ਉਪਰੰਤ ਮਹਾਤਮਾ ਗਾਂਧੀ ਸੀ. ਸੈ. ਸਕੂਲ ਫਰੀਦਕੋਟ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਰੈੱਡ ਕਰਾਸ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਲੋਈਆਂ ਅਤੇ ਤੋਲੀਏ ਦੇਣ ਲਈ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਇਸ ਸਮੇਂ ਮੈਂਬਰਾਂ ਲਈ ਨਵੇਂ ਸਾਲ ਦੀਆਂ ਡਾਇਰੀਆਂ ਤਿਆਰ ਕਰਨ ਦਾ ਵੀ ਫੈਸਲਾ ਲਿਆ ਗਿਆ। ਮੀਟਿੰਗ 'ਚ ਬੀ. ਐੱਸ. ਮਾਂਗਟ ਨੇ 5 ਹਜ਼ਾਰ ਰੁਪਏ ਅਤੇ ਬੀ. ਕੇ. ਅਰੋੜਾ ਨੇ 1 ਹਜ਼ਾਰ ਰੁਪਏ ਐਸੋਸੀਏਸ਼ਨ ਨੂੰ ਸਹਿਯੋਗ ਲਈ ਦਿੱਤੇ। ਇਸ ਮੌਕੇ ਸੇਵਾ ਮੁਕਤ ਕੈਪਟਨ ਧਰਮ ਸਿੰਘ ਗਿੱਲ, ਡਾ. ਨਿਰਮਲ, ਡੀ. ਆਰ. ਭੰਡਾਰੀ, ਕੇ. ਐੱਲ. ਬਹਿਲ, ਜੀਤ ਸਿੰਘ, ਗੋਪਾਲ ਸਿੰਘ, ਸ਼ਾਮ ਸੁੰਦਰ, ਦੇਵ ਕ੍ਰਿਸ਼ਨ, ਸੁਰਿੰਦਰ ਜੈਨ, ਡਾ. ਆਰ. ਕੇ. ਅਨੰਦ, ਟੀ. ਐੱਸ. ਸੇਠੀ, ਐੱਨ. ਕੇ. ਗੁਪਤਾ, ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ।

cherry

This news is Content Editor cherry