ਸਡ਼ਕ ਹਾਦਸਿਅਾਂ ’ਚ 3 ਦੀ ਮੌਤ

12/14/2018 5:09:30 AM

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)– ਖਰਡ਼-ਮੋਹਾਲੀ ਕੌਮੀ ਮਾਰਗ ’ਤੇ ਹੋਏ ਸਡ਼ਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਹਾਦਰ ਸਿੰਘ ਪੁੱਤਰ ਗੁਰਮੀਤ ਸਿੰਘ, ਜੋ ਕਿ ਟੀ. ਡੀ. ਆਈ. ਕੰਪਨੀ ਵਿਖੇ ਪਲੰਬਰ ਦਾ ਕੰਮ ਕਰਦਾ ਸੀ, ਡਿਊਟੀ ਖਤਮ ਹੋਣ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਡਿਆਲਾ ਨੂੰ ਜਾ ਰਿਹਾ ਸੀ ਕਿ ਰਿਆਤ ਬਾਹਰਾ ਕਾਲਜ ਤੋਂ ਅੱਗੇ ਇਕ ਖਡ਼੍ਹੇ ਟਰੱਕ ਦੇ ਪਿੱਛੇ ਜਾ ਵੱਜਾ। ਰਾਹਗੀਰਾਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਲਿਅਾਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ੀਰਕਪੁਰ, (ਮੇਸ਼ੀ)- ਬੀਤੀ ਰਾਤ ਚੰਡੀਗਡ਼੍ਹ-ਜ਼ੀਰਕਪੁਰ ਮਾਰਗ ’ਤੇ ਹੋਏ ਦੋ ਵੱਖ-ਵੱਖ ਸਡ਼ਕ ਹਾਦਸਿਅਾਂ ਵਿਚ ਇਕ ਵਿਅਕਤੀ ਦੀ ਮੌਤ ਤੇ ਇਕ ਗੰਭੀਰ ਜ਼ਖਮੀ ਹੋ ਗਿਅਾ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਸਿੰਘਪੁਰਾ ਥਾਣਾ ਜ਼ੀਰਕਪੁਰ ਨੇ ਦੱਸਿਆ ਕਿ ਉਹ ਤੇ ਉਸ ਦੀ ਭੂਆ ਦਾ ਲਡ਼ਕਾ ਸਤਵੀਰ ਸਿੰਘ ਆਪੋ-ਅਾਪਣੇ ਦੋ ਪਹੀਆ ਵਾਹਨਾਂ ’ਤੇ ਚੰਡੀਗਡ਼੍ਹ ਕਿਸੇ ਕੰਮ ਸਬੰਧੀ ਗਏ ਹੋਏ ਸਨ ਤੇ ਵਾਪਸ ਅਾਉਂਦਿਅਾਂ ਸਤਵੀਰ ਸਿੰਘ ਦਾ ਮੋਟਰਸਾਈਕਲ ਮੇਰੀ ਸਕੂਟਰੀ ਤੋਂ ਅੱਗੇ ਨਿਕਲ ਗਿਆ। ਜਦੋਂ ਰਾਤ 8 ਵਜੇ ਉਹ ਮੇਰੇ ਅੱਗੇ ਗਲੋਬਲ ਬਿਜ਼ਨੈੱਸ ਪਾਰਕ ਕੋਲ ਪੁੱਜਾ ਤਾਂ ਅੱਗੋਂ ਤੇਜ ਰਫਤਾਰ ਕਾਰ ਦੇ ਚਾਲਕ ਨੇ ਫੇਟ ਮਾਰ ਕੇ ਸਤਵੀਰ ਸਿੰਘ ਨੂੰ ਸਡ਼ਕ ’ਤੇ ਸੁੱਟ ਦਿੱਤਾ। ਹਾਦਸੇ ਕਾਰਨ ਉਸਦੀ ਅਾਵਾਜ ਚਲੀ ਗਈ ਹੈ। ਹੌਲਦਾਰ ਗੁਰਮੇਲ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ। ਦੂਸਰੇ ਸਡ਼ਕ ਹਾਦਸੇ ਵਿਚ ਜ਼ੀਰਕਪੁਰ–ਪਟਿਆਲਾ ਮਾਰਗ ’ਤੇ ਤੇਜ਼  ਰਫਤਾਰ ਕਾਰ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੋਹਾਲੀ ਹਾਲ ਜ਼ਿਮੀਂਦਾਰਾਂ ਇਨਕਲੇਵ ਨੇਡ਼ੇ ਢਿਲੋਂ ਫਾਰਮ ਜ਼ੀਰਕਪੁਰ ਨੇ ਦੱਸਿਆ ਕਿ ਮੇਰਾ ਭਤੀਜਾ ਰਣਬੀਰ ਸਿੰਘ ਏਕਮ ਰਿਜ਼ਾਰਟ ਜ਼ੀਰਕਪੁਰ ਵਿਖੇ ਨੌਕਰੀ ਕਰਦਾ ਸੀ। ਮੇਰਾ ਭਤੀਜਾ ਸਰਵਿਸ ਰੋਡ ਤੋਂ ਹੋਟਲ ਵੱਲ ਮੁਡ਼ਣ ਲੱਗਾ ਤਾਂ ਸਾਢੇ ਅੱਠ ਵਜੇ ਪਟਿਆਲਾ ਤੋਂ ਜ਼ੀਰਕਪੁਰ ਨੂੰ ਜਾਂਦੀ ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਰਣਬੀਰ ਸਿੰਘ ਵਿਚ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸਡ਼ਕ ’ਤੇ ਡਿੱਗ ਪਿਆ। ਉਸ ਨੂੰ ਚੰਡੀਗਡ਼੍ਹ ਦੇ ਸੈਕਟਰ-32 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕਾਰ ਡਰਾਈਵਰ ਨੇ ਅਾਪਣਾ ਨਾਂ ਰਜੇਸ਼ ਕੁਮਾਰ  ਪੁੱਤਰ ਜਗਦੀਸ਼ ਕੁਮਾਰ ਵਾਸੀ ਰੋਪਡ਼ ਦੱਸਿਆ ਪਰ ਥੋਡ਼੍ਹੇ ਸਮੇਂ ਬਾਅਦ ਉਹ ਹਸਪਤਾਲ ਵਿਚੋਂ ਫਰਾਰ  ਹੋ ਗਿਆ। ਅੱਜ ਹਸਪਤਾਲ ਵਿਚ ਮੇਰੇ ਭਤੀਜੇ ਦੀ ਮੌਤ ਹੋ ਗਈ। ਪੁਲਸ ਨੇ  ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ। 
 ਡੇਰਾਬੱਸੀ, (ਅਨਿਲ)- ਚੰਡੀਗੜ੍ਹ-ਅੰਬਾਲਾ ਰੇਲਵੇ ਓਵਰਬ੍ਰਿਜ ’ਤੇ ਡੀ. ਏ. ਵੀ. ਸਕੂਲ ਦੇ ਨੇੜੇ ਜੀਪ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (43) ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਨੇੜੇ ਬਨੂੜ ਜ਼ਿਲਾ ਮੋਹਾਲੀ ਵਜੋਂ ਹੋਈ ਹੈ। ਪੁਲਸ ਨੇ ਜੀਪ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤਾ। ਮੁਬਾਰਕਪੁਰ ਪੁਲਸ ਚੌਕੀ ਦੇ ਹੌਲਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਡੇਰਾਬੱਸੀ ਫੋਕਲ ਪੁਆਇੰਟ ਵਿਖੇ ਇਕ ਫ਼ੈਕਟਰੀ ਵਿਚ ਖ਼ਰਾਦ ਦਾ ਕੰਮ ਕਰਦਾ ਸੀ। ਉਹ ਸਵੇਰੇ ਡਿਊਟੀ ਜਾਣ ਲਈ ਆਪਣੇ ਪਿੰਡ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੇਰਾਬੱਸੀ ਵੱਲ ਨੂੰ ਆ ਰਿਹਾ ਸੀ। ਉਸ ਦੇ ਪਿੱਛੇ ਆ ਰਹੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਰੇਲਵੇ ਓਵਰਬ੍ਰਿਜ ’ਤੇ ਡੀ. ਏ. ਵੀ. ਸਕੂਲ ਸਾਹਮਣੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਕਾਰ ਬਰੇਕਾਂ ਫੇਲ ਹੋਣ  ਕਾਰਨ ਮੋਟਰਸਾਈਕਲ ਨਾਲ ਟਕਰਾ ਗਈ। ਟੱਕਰ ਦੌਰਾਨ ਸੁਖਵਿੰਦਰ ਸਿੰਘ ਦਾ ਸਿਰ ਪੁਲ ਦੇ ਫ਼ੁੱਟਪਾਥ ਨਾਲ ਜਾ ਟਕਰਾਇਆ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਜੀਪ ਨੂੰ ਜ਼ਬਤ ਕਰ ਕੇ ਚਾਲਕ ਪ੍ਰਦੀਪ ਰਾਣਾ ਪੁੱਤਰ ਨਰੇਸ਼ ਰਾਣਾ ਵਾਸੀ ਮੁਬਾਰਕਪੁਰ  ਖ਼ਿਲਾਫ  ਕਾਰਵਾਈ ਸ਼ੁਰੂ ਕਰ ਦਿੱਤੀ।