ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

09/18/2019 2:38:47 PM

ਜਲਾਲਾਬਾਦ (ਸੁਮਿਤ, ਸੇਤੀਆ) - ਐੱਫ. ਐੱਫ. ਰੋਡ 'ਤੇ ਸਥਿਤ ਪਿੰਡ ਸੋਹਨਾ ਸਾਂਦੜ ਨੇੜੇ 12 ਕੁ ਵਜੇ ਕਾਰ ਦੀ ਫੇਟ ਵੱਜਣ ਨਾਲ ਇਕ 55 ਸਾਲਾ ਕਿਸਾਨ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਸ਼ੋਰ ਸਿੰਘ ਪੁੱਤਰ ਸਿਕੰਦਰ ਸਿੰਘ ਸੋਹਨਾਸਾਂਦੜ ਵਜੋਂ ਹੋਈ ਹੈ। ਕਾਰ ਚਾਲਕ ਫੇਟ ਮਾਰਨ ਮਗਰੋਂ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਕਿਸ਼ੋਰ ਸਿੰਘ (55) ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਖੇਤ 'ਚ ਕੰਮ-ਕਾਜ ਲਈ ਗਿਆ ਸੀ। ਕੰਮ ਕਰਨ ਮਗਰੋਂ ਜਦੋਂ ਉਹ ਵਾਪਸ ਘਰ ਆ ਰਿਹਾ ਸੀ ਤਾਂ ਫਾਜ਼ਿਲਕਾ ਵੱਲ ਤੋਂ ਆ ਰਹੀ ਇਕ ਕਾਰ ਨੰਬਰ- ਪੀ.ਬੀ-18ਡੀ-0707 ਨੇ ਉਸ ਨੂੰ ਫੇਟ ਮਾਰ ਦਿੱਤੀ। ਸੜਕ 'ਤੇ ਡਿੱਗਣ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।  

rajwinder kaur

This news is Content Editor rajwinder kaur