ਪੁਲਸ ਥਾਣੇ ਦੀ ਰਿਹਾਇਸ਼ੀ ਇਮਾਰਤ ਦਾ ਰੱਖਿਆ ਨੀਂਹ ਪੱਥਰ

07/16/2018 4:39:41 PM

ਤਲਵੰਡੀ ਭਾਈ (ਗੁਲਾਟੀ) - ਸਥਾਨਕ ਪੁਲਸ ਥਾਣੇ ਦੀ ਰਿਹਾਇਸ਼ੀ ਇਮਾਰਤ ਦਾ ਨੀਂਹ ਪੱਥਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਰੂਪ ਲਾਲ ਵੱਤਾ ਵੱਲੋਂ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਯਾਦਵਿੰਦਰ ਸਿੰਘ, ਥਾਣਾ ਮੁਖੀ ਅਭੀਨਵ ਚੌਹਾਨ, ਏ. ਐੱਸ. ਆਈ. ਲਖਵੀਰ ਸਿੰਘ, ਮੁਨਸ਼ੀ ਗੁਰਦਰਸ਼ਨ ਸਿੰਘ, ਮੁਨਸ਼ੀ ਰਾਜਿੰਦਰ ਸਿੰਘ ਬੇਰੀ, ਬਲਜਿੰਦਰ ਸਿੰਘ ਅਤੇ ਤਰਸੇਮ ਵੱਤਾ ਆਦਿ ਮੌਜੂਦ ਸਨ। 
ਇਸ ਮੌਕੇ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ਲਈ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਇਸ ਮੌਕੇ ਰੂਪ ਲਾਲ ਵੱਤਾ ਵੱਲੋਂ 11 ਹਜ਼ਾਰ ਰੁਪਏ ਅਤੇ ਯਾਦਵਿੰਦਰ ਸਿੰਘ ਨੇ 5 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ।