ਹਸਪਤਾਲ ’ਚ ਪਾਣੀ ਦਾਖਲ ਹੋਣ ਕਾਰਨ ਡੀਸੀ ਨੇ 14 ਮਰੀਜ਼ਾਂ ਨੂੰ ਸੁਰੱਖਿਅਤ ਕੱਢਵਾਇਆ

07/09/2023 11:06:30 PM

ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਜੀਨੀਅਰਜ਼ ਅਤੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਜਿੱਥੇ ਰਾਜਪੁਰਾ ਨੇੜੇ (ਚਿਤਕਾਰਾ ਯੂਨੀਵਰਸਿਟੀ ਕੋਲ) ਐੱਸ.ਵਾਈ.ਐੱਲ. ਨਹਿਰ ਉਪਰ ਵਹਿ ਰਹੇ ਸ਼ਿਵਾਲਿਕ ਫੁੱਟਹਿਲਜ਼ ਦੇ ਸ਼ੀਟ ਫਲੋਅ ਕਰਕੇ ਪੈਦਾ ਹੋਈ ਗੰਭੀਰ ਸਥਿਤੀ 'ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨ ਲਈ ਮੁਸਤੈਦੀ ਦਿਖਾਈ ਜਾ ਰਹੀ ਹੈ, ਉਥੇ ਨੇੜੇ ਪੈਂਦੇ ਨੀਲਮ ਹਸਪਤਾਲ (ਜਿੱਥੇ ਪਾਣੀ ਦਾਖਲ ਹੋ ਗਿਆ ਸੀ) ਵਿੱਚ ਦਾਖਲ 14 ਮਰੀਜ਼ਾਂ ਨੂੰ ਸੁਰੱਖਿਅਤ ਐਂਬੂਲੈਂਸ ਰਾਹੀਂ ਕੱਢ ਕੇ ਸਬ-ਡਵੀਜ਼ਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਬਦ ਤੋਂ ਬਦਤਰ ਹੋ ਰਹੇ ਹਾਲਾਤ, ਹੜ੍ਹਾਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੋਹਾਲੀ ’ਚ ਫ਼ੌਜ ਬੁਲਾਉਣ ਦੀ ਤਿਆਰੀ

ਇਨ੍ਹਾਂ 'ਚੋਂ 2 ਨੂੰ ਸਰਕਾਰੀ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ, ਜਦਕਿ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਐੱਸ.ਵਾਈ.ਐੱਲ. ਚੰਡੀਗੜ੍ਹ ਰੋਡ 'ਤੇ ਖੁਦ ਮੌਕੇ ਉਪਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਪਾਣੀ ਦੀ ਮੈਨੇਜਮੈਂਟ ਲਈ ਇੰਜੀਨੀਅਰਜ਼ ਅਤੇ ਭਾਰਤੀ ਫ਼ੌਜ ਦੀਆਂ ਟੀਮਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੀਟ ਫਲੋਅ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦ ਹੀ ਪਾਣੀ ਦਾ ਹੱਲ ਕਰ ਲਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh