ਮੀਂਹ ਨਾਲ ਡਿੱਗੀ ਛੱਤ, ਪਿਉ-ਪੁੱਤ ਫੱਟੜ

07/13/2020 1:10:16 PM

ਸਾਦਿਕ (ਪਰਮਜੀਤ): ਦੋ ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਗਰੀਬ ਪਰਿਵਾਰ ਦੇ ਕੋਠੇ ਦੀ ਛੱਤ ਡਿੱਗਣ ਨਾਲ ਪਿਉ-ਪੁੱਤ ਦੇ ਮਾਮੂਲੀ ਫੱਟੜ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਬਾਬਾ ਨੇ ਦੱਸਿਆ ਕਿ ਸਾਦਿਕ ਪਿੰਡ 'ਚ ਰਹਿਣ ਵਾਲੇ ਮਿਹਨਤ ਮਜ਼ਦੂਰ ਕਰਕੇ ਆਪਣਾ ਪਰਿਵਾਰ ਚਲਾ ਰਹੇ ਗਰੀਬ ਪਰਿਵਾਰ ਦੇ ਗੁਰਦੀਪ ਸਿੰਘ ਪੁੱਤਰ ਚਿਰਾਗ ਸਿੰਘ ਤੇ ਉਨ੍ਹਾਂ ਦਾ ਪੁੱਤਰ ਗੁਲਾਬ ਸਿੰਘ ਕਮਰੇ ਅੰਦਰ ਸੁੱਤੇ ਪਏ ਸਨ। ਰਾਤ ਦੇ ਕਰੀਬ ਦੋ ਕੁ ਵਜੇ ਜਦ ਖੜਕਾ ਹੋਇਆ ਤਾਂ ਪਰਿਵਾਰ ਦੇ ਦੂਸਰੇ ਮੈਂਬਰਾਂ ਨੇ ਉੱਠ ਕੇ ਦੇਖਿਆ ਕਿ ਕੋਠੇ ਦੀ ਛੱਡ ਡਿੱਗੀ ਹੋਈ ਹੈ ਤੇ ਪਿਉ-ਪੁੱਤ ਹੇਠਾਂ ਦਬ ਗਏ ਹਨ। ਉਨ੍ਹਾਂ ਦੋਹਾਂ ਨੂੰ ਬਾਹਰ ਕੱਢਿਆ। ਪਰਿਵਾਰ ਦਾ ਦੂਸਰਾ ਕਮਰਾ ਵੀ ਡਿੰਗੂ-ਡਿੰਗੂ ਕਰ ਰਿਹਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਿਰ ਢੱਕਣ ਲਈ ਕਮਰਾ ਪਾਉਣ ਲਈ ਵਿਤੀ ਸਹਾਇਤਾ ਦਿੱਤੀ ਜਾਵੇ।

Shyna

This news is Content Editor Shyna