ਲਗਾਤਾਰ ਪੈ ਰਹੀ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ''ਤੇ ਆਈ ਰੌਣਕ

01/07/2020 12:47:31 PM

ਨਾਭਾ (ਰਾਹੁਲ): ਉੱਤਰ ਭਾਰਤ 'ਚ ਬੀਤੇ ਦਿਨ ਤੋਂ ਹੋ ਰਹੀ ਬਾਰਸ਼ ਦੇ ਚੱਲਦੇ ਜਿੱਥੇ ਠੰਡ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਬਾਰਸ਼ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਲਗਾਤਾਰ ਬਾਰਸ਼ ਹੋਣ ਦੇ ਕਾਰਨ ਕਿਸਾਨਾਂ ਦੀ ਫਸਲਾਂ ਦੇ ਲਈ ਇਹ ਬਾਰਸ਼ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਬਾਰਸ਼ ਪੈਣ ਨਾਲ ਕਿਸਾਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ।

ਦੂਜੇ ਪਾਸੇ ਬਾਰਸ਼ ਦੇ ਚੱਲਦੇ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਣ ਲੱਗੇ ਹਨ। ਲਗਾਤਾਰ ਬਾਰਸ਼ ਹੋਣ ਦੇ ਚੱਲਦੇ ਸਾਰੀਆਂ ਸਬਜ਼ੀਆਂ ਦੇ ਭਾਅ 'ਚ ਇਜਾਫਾ ਹੋ ਗਿਆ ਹੈ। ਇਸ ਮੌਕੇ 'ਤੇ ਕਿਸਾਨ ਸ਼ਿੰਗਾਰਾ ਸਿੰਘ ਅਤੇ ਕਿਸਾਨ ਗੁਰਜੰਟ ਸਿੰਘ ਨੇ ਕਿਹਾ ਕਿ ਇਹ ਬਾਰਸ਼ ਫਸਲ ਦੇ ਲਈ ਬੇਹੱਦ ਲਾਹੇਵੰਦ ਹੈ, ਕਿਉਂਕਿ ਬਾਰਸ਼ ਨਾਲ ਫਸਲ ਦਾ ਝਾੜ ਵਧੇਗਾ।
ਇਸ ਮੌਕੇ 'ਤੇ ਸਬਜ਼ੀ ਵਿਕਰੇਤਾ ਦਵਿੰਦਰ ਸਿੰਘ ਨੇ ਕਿਹਾ ਕਿ ਬਾਰਸ਼ ਨੇ ਸਾਰੇ ਸਬਜ਼ੀਆਂ ਦੇ ਭਾਅ 'ਚ ਇਜਾਫਾ ਕਰ ਦਿੱਤਾ ਹੈ। ਸਬਜ਼ੀ ਪਹਿਲਾਂ ਘੱਟ ਰੇਟ 'ਚ ਮਿਲ ਰਹੀ ਸੀ ਹੁਣ ਉਸ ਦੇ ਰੇਟ ਕਾਫੀ ਵਧ ਗਏ ਹਨ। ਬਾਰਸ਼ ਦੇ ਚੱਲਦੇ ਮੰਡੀ 'ਚ ਘੱਟ ਸਬਜ਼ੀ ਆ ਰਹੀ ਹੈ। ਇਸ ਲਈ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋ ਗਿਆ ਹੈ।

Shyna

This news is Content Editor Shyna