ਰੇਲਵੇ ਵਿਭਾਗ ''ਚ ਨੌਕਰੀ ਦਾ ਝਾਂਸਾ ਦੇ ਕੇ ਮਾਰੀ ਸਾਢੇ 5 ਲੱਖ ਰੁਪਏ ਦੀ ਠੱਗੀ

10/12/2019 3:52:22 PM

ਜਲਾਲਾਬਾਦ (ਬਜਾਜ)— ਥਾਣਾ ਸਿਟੀ ਦੀ ਪੁਲਸ ਵਲੋਂ ਰੇਲਵੇ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਾਢੇ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਸਬੰਧ 'ਚ ਤਿੰਨ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਜੀਤ ਕੁਮਾਰ ਵਾਸੀ ਚੱਕ ਸੁੱਕੜ ਵੱਲੋਂ ਮਿਤੀ 4-09-2018 ਨੂੰ ਇਕ ਲਿਖਤੀ ਦਰਖਾਸਤ ਐੱਸ.ਐੱਸ.ਪੀ. ਫਾਜ਼ਿਲਕਾ ਨੂੰ ਦਿੱਤੀ ਗਈ ਸੀ ਕਿ ਇੰਦਰਪਾਲ ਸਿੰਘ ਪੁੱਤਰ ਭਗਵਾਨ ਦਾਸ ਵਾਸੀ ਛੱਪੜੀਵਾਲਾ, ਗੁਰਮੀਤ ਚੰਦ ਪੁੱਤਰ ਰਤਨ ਲਾਲ ਵਾਸੀ ਭੰਬਾ ਵੱਟੂ ਉਤਾੜ ਅਤੇ ਰਾਜ ਕੁਮਾਰ ਪੁਤਰ ਹਰੀ ਚੰਦ ਵਾਸੀ 1704 ਹਾਲ ਅਬਾਦ 07 ਫੇਸ ਮੋਹਾਲੀ ਨੇ ਉਸਨੂੰ ਰੇਲਵੇ ਵਿਭਾਗ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਗਿਆ ਸੀ ਅਤੇ ਇਸਦੇ ਬਦਲੇ ਉਸ ਕੋਲੋਂ 5 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਉਕਤ ਲੋਕਾਂ ਨੇ ਵਸੂਲੀ ਗਈ ਹੈ। ਕਾਫੀ ਸਮਾਂ ਬੀਤ ਜਾਣ 'ਤੇ ਉਨ੍ਹਾਂ ਨੂੰ ਨੌਕਰੀ ਦੇ ਆਰਡਰ ਨਹੀਂ ਦਿਵਾਏ ਗਏ ਅਤੇ ਇਕ ਸਾਜਿਸ਼ ਤਹਿਤ ਉਸ ਕੋਲੋਂ ਸਾਢੇ 5 ਲੱਖ ਰੁਪਏ ਦੀ ਰਾਸ਼ੀ ਲੈ ਕੇ ਠੱਗੀ ਮਾਰੀ ਹੈ। ਜਿਸ ਸਬੰਧੀ ਐੱਸ.ਐੱਸ.ਪੀ. ਫਾਜ਼ਿਲਕਾ ਵਲੋਂ ਅਪਰੂਵਲ ਆਉਣ 'ਤੇ ਉਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 143 ਮਿਤੀ 11-10-2019 ਅ/ਧ 420,465,467,468,471, 120 ਭ.ਦ. ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਪਰਚੇ 'ਚ ਸ਼ਾਮਲ ਵਿਅਕਤੀ ਅਜੇ ਪੁਲਸ ਦੀ ਗਿਰਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Shyna

This news is Content Editor Shyna