ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਮੀਂਹ ਨੇ ਲਾਈਆਂ ਛਹਿਬਰਾਂ, ਕਈ ਥਾਈਂ ਭਰਿਆ ਪਾਣੀ

07/15/2019 11:59:58 AM

ਭਵਾਨੀਗੜ੍ਹ (ਕਾਂਸਲ) : ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆ 'ਚ ਮੀਂਹ ਨੇ ਛਹਿਬਰਾਂ ਲਾਈਆਂ ਹੋਈਆਂ ਹਨ, ਜਿਸ ਦੇ ਚਲਦੇ ਕਈ ਇਲਾਕਿਆਂ ਵਿਚ ਭਾਰੀ ਵੀ ਭਰ ਗਿਆ ਹੈ। ਇਸੇ ਤਰ੍ਹਾਂ ਸਥਾਨਕ ਸ਼ਹਿਰ ਵਿਚ ਵੀ ਅੱਜ ਸਵੇਰ ਤੋਂ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਸ਼ਹਿਰ ਵਿਚ ਪਾਣੀ ਭਰਨ ਕਾਰਨ ਪਾਣੀ ਦੀ ਨਿਕਾਸੀ ਲਈ ਥੋੜ੍ਹਾ ਸਮਾਂ ਪਹਿਲਾਂ ਹੀ ਪੂਰੇ ਸ਼ਹਿਰ ਵਿਚ ਪਾਇਆ ਗਿਆ ਸੀਵਰੇਜ ਅੱਜ ਫਿਰ ਸਵਾਲਾਂ ਦੇ ਘੇਰੇ ਵਿਚ ਸੀ। ਸਥਾਨਕ ਰਵੀਦਾਸ ਕਲੋਨੀ ਜਿਥੇ ਕਿ ਜ਼ਿਆਦਾਤਰ ਗੀਰਬ ਅਤੇ ਦਲਿਤ ਵਰਗ ਨਾਲ ਸਬੰਧਤ ਲੋਕਾਂ ਦੇ ਘਰ ਹਨ, ਉਨ੍ਹਾਂ ਦੇ ਘਰਾਂ ਵਿਚ ਮੀਂਹ ਦਾ ਪਾਣੀ ਵੜ ਗਿਆ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ। ਇਸ ਕਲੋਨੀ ਦੇ ਲੋਕਾਂ ਨੇ ਰੋਸ ਜਾਹਰ ਕੀਤਾ ਕਿ ਹਰ ਵਾਰ ਮੀਂਹ ਦੇ ਦਿਨਾਂ ਵਿਚ ਸਭ ਤੋਂ ਵਧ ਨੁਕਸਾਨ ਦੀ ਮਾਰ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ।

ਉਂਝ ਤਾਂ ਪੂਰੇ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦਾ ਬਹੁਤ ਬੂਰਾ ਹਾਲ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਹਿਰ ਵਿਚ ਨਵੇਂ ਪਾਏ ਸੀਵਰੇਜ ਨੂੰ ਚੰਗੀ ਤਰ੍ਹਾਂ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸ਼ਹਿਰ ਵਿਚ ਇਹੀ ਹਲਾਤ ਰਹਿਣਗੇ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿਚਲੀ ਸੀਵਰੇਜ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਦਰੁੱਸਤ ਕੀਤਾ ਜਾਵੇ ਅਤੇ ਸ਼ਹਿਰ ਦੇ ਜਿਹੜੇ ਹਿੱਸਿਆਂ ਵਿਚ ਅਜੇ ਤੱਕ ਸੀਵਰੇਜ ਨਹੀਂ ਪਿਆ ਉਥੇ ਵੀ ਜਲਦ ਸੀਵਰੇਜ ਪਾਇਆ ਜਾਵੇ।

cherry

This news is Content Editor cherry