ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਮਦਦ ਲਈ ਪੰਜਾਬ ਸਰਕਾਰ ਨੇ ਦਿੱਤੇ 50 ਲੱਖ ਰੁਪਏ

05/15/2021 1:06:58 PM

ਚੰਡੀਗੜ੍ਹ  (ਹਾਂਡਾ) : ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਨੂੰ ਪੰਜਾਬ ਸਰਕਾਰ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੈੱਲਫੇਅਰ ਕੰਮਾਂ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਬਾਰ ਐਸੋਸੀਏਸ਼ਨ ਨਾਲ ਵੀਡੀਓ ਕਾਨਫਰੰਸ ਜ਼ਰੀਏ ਜੁੜੇ ਸਨ। ਐਸੋਸੀਏਸ਼ਨ ਦੀ ਕਾਰਜਕਾਰਣੀ ਦੇ ਸੱਦੇ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਾਈਕੋਰਟ ਆਏ ਸਨ, ਜਿੱਥੇ ਜਸਟਿਸ ਜਤਿੰਦਰ ਚੌਹਾਨ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ : ਜੇ ਦਿੱਲੀ ’ਚ ਸਿੱਖ ਨਸਲਕੁਸ਼ੀ ਲਈ ਅਮਿਤਾਭ ਬੱਚਨ ਜ਼ਿੰਮੇਵਾਰ ਤਾਂ ਦਿੱਲੀ ਕਮੇਟੀ ਨੇ ਦਾਨ ਕਿਉਂ ਲਿਆ : ਪੀਰ ਮੁਹੰਮਦ

ਜਿਨ੍ਹਾਂ ਨੇ ਬਾਰ ਦੇ ਮੈਬਰਾਂ ਨੂੰ ਕੋਰੋਨਾ ਕਾਲ ਵਿਚ ਪੇਸ਼ ਆ ਰਹੀਆਂ ਤਕਲੀਫਾਂ ਦਾ ਜ਼ਿਕਰ ਕਰਦੇ ਹੋਏ ਵਾਰ ਨੂੰ ਲਾਇਰ ਕੋਵਿਡ ਰੀਿਲੀਫ ਫੰਡ ਵਿਚ ਇੱਕ ਲੱਖ, ਹਸਪਤਾਲ ਵਿਚ ਦਾਖਲ ਹੋਣ ਵਾਲੇ ਵਕੀਲਾਂ ਲਈ 50000 ਅਤੇ ਹੋਮ ਆਈਸੋਲੇਟ ਹੋਣ ਵਾਲੇ ਵਕੀਲਾਂ ਲਈ 10000 ਰੁਪਏ ਦੇਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬਾਰ ਐਸੋਸੀਏਸ਼ਨ ਦੇ ਵੈੱਲਫੇਅਰ ਫੰਡ ਵਿਚ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਮਰੀਜ਼ ਹੁਣ ਸਿੱਧਾ ਮਿੰਨੀ ਕੇਅਰ ਸੈਂਟਰਾਂ ’ਚ ਹੋ ਸਕਦੇ ਹਨ ਭਰਤੀ, ਜਾਰੀ ਹੋਏ ਹੁਕਮ  

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 

 

Anuradha

This news is Content Editor Anuradha