ਕਿਸਾਨ ਕਰਜ਼ਾ ਮੁਆਫੀ ਬਾਰੇ ਪੰਜਾਬ ਸਰਕਾਰ ਨੇ ਹਾਈਕੋਰਟ ''ਚ ਦਿੱਤਾ ਐਫੀਡੇਵਿਟ

01/30/2019 2:10:19 PM

ਚੰਡੀਗੜ੍ਹ (ਹਾਂਡਾ) : ਕਰਜ਼ਾ ਮੁਆਫੀ ਨੂੰ ਲੈ ਕੇ ਕਿਸਾਨ ਅੰਦੋਲਨ ਦੇ ਮਾਮਲੇ 'ਚ ਦਾਖਲ ਪਟੀਸ਼ਨ 'ਤੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਅਤੇ ਕਿਸਾਨ ਹਿੱਤ ਮਾਮਲਿਆਂ ਦੇ ਸੰਯੁਕਤ ਸਕੱਤਰ ਰਾਹੁਲ ਗੁਪਤਾ ਨੇ ਕੋਰਟ ਨੂੰ ਐਫੀਡੇਵਿਟ ਦਿੰਦਿਆਂ ਦਾਅਵਾ ਕੀਤਾ ਕਿ ਸਰਕਾਰ ਵਲੋਂ 24 ਦਸੰਬਰ, 2018 ਤੱਕ ਸੂਬੇ 'ਚ 68000 ਕਿਸਾਨਾਂ ਦੇ 424 ਕਰੋੜ ਦੇ ਕਰੀਬ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ ਤੇ ਇਹ ਕੰਮ ਅਜੇ ਵੀ ਜਾਰੀ ਹੈ।  
ਕਿਸਾਨਾਂ ਦੇ ਅੰਦੋਲਨ ਦੇ ਤਹਿਤ ਸੀ. ਐੱਮ. ਦੇ ਗ੍ਰਹਿ ਨਗਰ ਪਟਿਆਲਾ ਨੂੰ ਘੇਰਨ ਦਾ ਐਲਾਨ ਤੇ ਸ਼ਹਿਰ ਦੀ ਸੁਰੱਖਿਆ ਨੂੰ ਦੇਖਦਿਆਂ ਪਟਿਆਲਾ ਦੇ ਇਕ ਵਿਅਕਤੀ ਨੇ ਪਟੀਸ਼ਨ ਦਾਖਲ ਕੀਤੀ ਸੀ ਤੇ ਅੰਦੋਲਨ ਰੋਕਣ ਲਈ ਕਿਹਾ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 2 ਤੋਂ 5 ਏਕੜ ਜ਼ਮੀਨ ਵਾਲੇ ਕਿਸਾਨਾਂ ਦੇ 2 ਤੋਂ 3 ਲੱਖ ਤੱਕ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ।

Babita

This news is Content Editor Babita