ਇਤਿਹਾਸਿਕ ਖੂਹ ’ਚੋਂ ਇਤਰਾਜ਼ਯੋਗ ਸਾਮਾਨ ਮਿਲਣ ਖ਼ਿਲਾਫ਼ ਸਿੱਖ ਸੰਗਤ ਨੇ ਦਿੱਤਾ ਧਰਨਾ

06/18/2021 11:43:10 AM

ਜੈਤੋ (ਸਤਵਿੰਦਰ,ਵਿਪਨ): ਅੱਜ ਦੇਰ ਸ਼ਾਮ ਸਿੱਖ ਤਾਲਮੇਲ ਸੇਵਾ ਸੰਗਠਨ ਦੇ ਮੁਖੀ ਬੀਬੀ ਰਜਿੰਦਰ ਕੌਰ ਅਤੇ ਕੁਲਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਿੱਖ ਸੰਗਤ ਨੇ ਗੁਰੂਦੁਆਰਾ ਗੰਗਸਰ ਸਾਹਿਬ ਜੈਤੋ ਦੇ ਮੁਲਾਜ਼ਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਲੀਡਰਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਦੇ ਵਿਰੁੱਧ ਸਥਾਨਕ ਬੱਸ ਅੱਡਾ ਚੌਕ ਵਿਚ ਧਰਨਾ ਦਿੱਤਾ ਗਿਆ। ਬੀਬੀ ਰਜਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਹੜੇ ਦੋਸ਼ੀ ਮੁਲਾਜ਼ਮਾਂ ਨੂੰ ਪੁਲਸ ਨੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਸੀ, ਪੁਲਸ ਪ੍ਰਸ਼ਾਸਨ ਪੁੱਛਗਿੱਛ ਦੌਰਾਨ ਕੀ-ਕੀ ਖੁਲਾਸਾ ਹੋਇਆ, ਕੁਝ ਵੀ ਦੱਸਣ ਲਈ ਤਿਆਰ ਨਹੀਂ।

ਕੁਲਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਕੁਝ ਸੀਨੀਅਰ ਅਕਾਲੀ ਆਗੂ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਸਬੰਧੀ ਜਾਣਕਾਰੀ ਲੈਣ ਲਈ ਡੀ. ਐੱਸ. ਪੀ. ਪਰਮਿੰਦਰ ਸਿੰਘ ਗਰੇਵਾਲ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਸੰਗਤ ਨੇ ਕਿਹਾ ਜਦ ਤਕ ਇਨਸਾਫ ਨਹੀਂ ਮਿਲਦਾ ਇਹ ਧਰਨਾ ਜਾਰੀ ਰਹੇਗਾ।

Shyna

This news is Content Editor Shyna