ਪ੍ਰੋਮਿਸ ਡੇਅ : 'ਚਲੋ ਦੋਨੋ ਮਿਲਕਰ ਆਜ ਏਕ ਵਾਅਦਾ ਕਰ ਲੇਂ, ਖੁਸ਼ੀਆਂ ਕੋ ਦੁਗਨਾ ਔਰ ਗਮ ਕੋ ਆਧਾ ਕਰ ਲੇਂ'

02/11/2020 11:12:32 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਚਲੋ ਦੋਨੋ ਮਿਲਕਰ ਆਜ ਏਕ ਵਾਅਦਾ ਕਰ ਲੇਂ, ਖੁਸ਼ੀਆਂ ਕੋ ਦੁਗਨਾ ਔਰ ਗਮ ਕੋ ਆਧਾ ਕਰ ਲੇਂ...। ਵੈਲੇਨਟਾਈਨ ਵੀਕ ਦਾ 5ਵਾਂ ਦਿਨ ਪ੍ਰੋਮਿਸ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਪ੍ਰੋਮਿਸ ਡੇਅ ਯਾਨੀ ਵਾਅਦਾ ਕਰਨ ਦਾ ਦਿਨ। ਅੱਜ ਦੇ ਦਿਨ ਨੂੰ ਵੈਲੇਨਟਾਈਨ ਡੇਅ 'ਚ ਖਾਸ ਥਾਂ ਦਿੱਤੀ ਜਾਂਦੀ ਹੈ। ਅੱਜ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਕੋਈ ਖਾਸ ਵਾਅਦਾ ਜ਼ਰੂਰ ਦਿੰਦੇ ਹਨ ਪਰ ਵਾਅਦਾ ਕਰਨਾ ਜਿੰਨਾ ਆਸਾਨ ਹੈ, ਉਸ ਨੂੰ ਨਿਭਾਉਣਾ ਓਨਾ ਹੀ ਮੁਸ਼ਕਲ ਹੈ। ਇਸ ਮੌਕੇ ਨੌਜਵਾਨ ਜੋੜੇ ਹਮੇਸ਼ਾ ਦੁੱਖ-ਸੁੱਖ 'ਚ ਨਾਲ ਰਹਿਣ ਦਾ ਵਾਅਦਾ ਕਰਦੇ ਹਨ ਤਾਂ ਕਿ ਉਨ੍ਹਾਂ ਦਾ ਪਿਆਰ ਹਮੇਸ਼ਾ ਬਰਕਰਾਰ ਰਹੇ। ਮੰਨਦੇ ਹਾਂ ਕਿ ਪਿਆਰ 'ਚ ਕੋਈ ਸ਼ਰਤ ਨਹੀਂ ਹੁੰਦੀ। ਪਿਆਰ 'ਚ ਹੱਦਾਂ ਹੁੰਦੀਆਂ ਹਨ, ਹੋਣੀਆਂ ਵੀ ਚਾਹੀਦੀਆਂ ਹਨ। ਇਸਦੇ ਚਲਦਿਆਂ ਇਸ ਦਿਨ ਨੂੰ ਪਿਆਰ ਦੇ ਵੀਕ 'ਚ ਸ਼ਾਮਲ ਕੀਤਾ ਗਿਆ ਹੈ। ਪ੍ਰੋਮਿਸ ਡੇਅ 'ਤੇ ਕਈ ਪ੍ਰੇਮੀ ਜੋੜੇ ਅਤੇ ਨਵ-ਵਿਆਹੁਤਾ ਜੋੜੇ ਆਪਣੀਆਂ ਬੁਰਾਈਆਂ ਦਾ ਤਿਆਗ ਕਰਨ ਦੀ ਕਸਮ ਖਾਂਦੇ ਹਨ ਤਾਂ ਜੋ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਉਜਵਲ ਹੋ ਸਕੇ। ਇਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ। ਮੰਨਦੇ ਹਾਂ ਕਿ ਭੱਜ-ਦੌੜ ਭਰੀ ਜ਼ਿੰਦਗੀ 'ਚ ਵਿਅਕਤੀ ਕੋਲ ਪਿਆਰ ਲਈ ਸਮਾਂ ਨਹੀਂ ਬਚਦਾ। ਇਸ ਦੇ ਕਈ ਰਿਸ਼ਤੇ ਨਾਤਿਆਂ 'ਚ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਵੈਲੇਨਟਾਈਨ ਵੀਕ ਮਨਾਉਣ ਨਾਲ ਪਤੀ-ਪਤਨੀ ਅਤੇ ਪ੍ਰੇਮੀ ਜੋੜਿਆਂ ਦੇ ਸਬੰਧਾਂ 'ਚ ਮਧੁਰਤਾ ਆਉਂਦੀ ਹੈ।

ਲਵ ਵੀਕ ਦਾ ਪੰਜਵਾਂ ਦਿਨ ਪ੍ਰੋਮਿਸ ਡੇਅ
ਲਵ ਵੀਕ ਦੇ ਪੰਜਵੇਂ ਦਿਨ ਨੂੰ ਪ੍ਰੋਮਿਸ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ, ਅਜਿਹੇ 'ਚ ਪ੍ਰੇਮੀ ਜੋੜੇ ਪ੍ਰੋਮਿਸ ਡੇਅ ਅਨੁਸਾਰ ਆਪਣੇ ਪ੍ਰੇਮੀ ਨਾਲ ਪਿਆਰ ਭਰੇ ਕੁਝ ਵਾਅਦੇ ਕਰਦੇ ਹਨ, ਵਾਅਦੇ ਦਾ ਪ੍ਰਤੀਕ ਹੋਣ ਕਾਰਣ ਇਸ ਨੂੰ ਪ੍ਰੋਮਿਸ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਵਾਅਦਾ ਕਰਨਾ ਆਸਾਨ, ਨਿਭਾਉਣਾ ਮੁਸ਼ਕਲ
ਪੇਸ਼ਨ ਗਰਗ ਅਤੇ ਕਿਮ ਨੇ ਕਿਹਾ ਕਿ ਪ੍ਰੋਮਿਸ ਕਰਨਾ ਜਿੰਨਾ ਆਸਾਨ ਹੈ, ਨਿਭਾਉਣਾ ਓਨਾ ਹੀ ਮੁਸ਼ਕਲ, ਕਈ ਲੋਕ ਤਾਂ ਚੰਦ ਅਤੇ ਤਾਰੇ ਤੋੜ ਲਿਆਉਣ ਦਾ ਵਾਅਦਾ ਵੀ ਕਰ ਲੈਂਦੇ ਹਨ ਪਰ ਸਮੇਂ ਦੇ ਨਾਲ ਹੀ ਆਪਣੇ ਵਾਅਦੇ ਨੂੰ ਆਸਾਨੀ ਨਾਲ ਭੁੱਲ ਜਾਂਦੇ ਹਨ। ਵਿਆਹ ਦੇ ਬਾਅਦ ਵੀ ਅਸੀਂ ਕੁਝ ਪ੍ਰੋਮਿਸ ਕੀਤੇ, ਜਿਨ੍ਹਾਂ ਨੂੰ ਅਸੀਂ ਅੱਜ ਤੱਕ ਨਿਭਾਅ ਰਹੇ ਹਾਂ।

ਇਕ-ਦੂਜੇ ਦਾ ਦੋਸਤ ਬਣਨ ਦਾ ਕੀਤਾ ਵਾਅਦਾ
ਦੀਪਕ ਗਰਗ ਅਤੇ ਅਨੁ ਦਾ ਕਹਿਣਾ ਹੈ ਕਿ ਸਾਡੇ ਵਿਆਹ ਨੂੰ ਅਜੇ ਕੁਝ ਹੀ ਅਰਸਾ ਹੋਇਆ ਹੈ ਅਤੇ ਅਸੀਂ ਆਪਸ 'ਚ ਦੋਸਤ ਬਣ ਕੇ ਰਹਿਣ ਦਾ ਵਾਅਦਾ ਕੀਤਾ ਹੈ। ਅਸੀਂ ਦੋਵੇਂ ਇਕ-ਦੂਜੇ ਨਾਲ ਸਾਰੀਆਂ ਗੱਲਾਂ ਇਕ ਚੰਗੇ ਦੋਸਤ ਦੀ ਤਰ੍ਹਾਂ ਕਰਦੇ ਹਾਂ। ਕੋਈ ਗਲਤੀ ਹੁੰਦੀ ਹੈ ਤਾਂ ਇਕ ਪ੍ਰੋਮਿਸ ਕਰ ਕੇ ਉਸ ਨੂੰ ਦੂਰ ਕਰ ਦਿੱਤਾ ਜਾਂਦਾ ਹੈ।

ਰਿਸ਼ਤਿਆਂ ਨੂੰ ਗਹਿਰਾ ਕਰਦੈ ਪ੍ਰੋਮਿਸ ਡੇਅ
ਪ੍ਰੋਮਿਸ ਡੇਅ ਦੇ ਸਬੰਧ 'ਚ ਯੁਵਰਾਜ ਬਾਂਸਲ ਦਾ ਕਹਿਣਾ ਹੈ ਕਿ ਰਿਸ਼ਤਿਆਂ 'ਚ ਮਧੁਰਤਾ ਅਤੇ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਰਿਸ਼ਤਿਆਂ ਵਿਚ ਦਰਾਰ ਅਤੇ ਆਉਣ ਦਾ ਮੁੱਖ ਕਾਰਣ ਅਵਿਸ਼ਵਾਸ ਹੀ ਹੁੰਦਾ ਹੈ। ਇਸਦੇ ਚਲਦਿਆਂ ਅੱਜ ਉਹ ਆਪਣੇ ਦੋਸਤ ਨਾਲ ਵਾਅਦਾ ਕਰਨਗੇ ਕਿ ਅਸੀਂ ਪੂਰੀ ਈਮਾਨਦਾਰੀ ਅਤੇ ਵਿਸ਼ਵਾਸ ਨਾਲ ਆਪਣੀ ਦੋਸਤੀ ਨੂੰ ਨਿਭਾਵਾਂਗੇ। ਇਸ ਤੋਂ ਇਲਾਵਾ ਦੋਸਤੀ ਦੇ ਨਾਤੇ ਇਕ-ਦੂਜੇ ਦਾ ਸੁੱਖ-ਦੁੱਖ ਵਿਚ ਵੀ ਸਾਥ ਨਿਭਾਉਣਗੇ। ਗੌਰਵ ਬਾਂਸਲ ਦਾ ਕਹਿਣਾ ਹੈ ਕਿ ਮੇਰੀ ਮਾਂ ਹੀ ਮੇਰੀ ਵੈਲੇਨਟਾਈਨ ਹੈ। ਪ੍ਰੋਮਿਸ ਡੇਅ 'ਤੇ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਨਾਲ ਹਰ ਹਾਲ ਵਿਚ ਸੇਵਾ ਕਰਨ ਦਾ ਵਾਅਦਾ ਕਰਾਂਗਾ।

ਸੀਮਿਤ ਦਾਇਰੇ 'ਚ ਰਹਿ ਕੇ ਹੀ ਮਨਾਓ ਵੈਲੇਨਟਾਈਨ ਵੀਕ
ਕਪਿਲ ਗ੍ਰੋਵਰ ਦਾ ਕਹਿਣਾ ਹੈ ਕਿ ਵੈਲੇਨਟਾਈਨ ਵੀਕ ਨੂੰ ਮਨਾਉਣ 'ਚ ਕੋਈ ਬੁਰਾਈ ਨਹੀਂ ਹੈ ਪਰ ਇਕ ਸੀਮਿਤ ਦਾਇਰੇ 'ਚ ਰਹਿ ਕੇ ਹੀ ਵੈਲੇਨਟਾਈਨ ਵੀਕ ਮਨਾਉਣਾ ਚਾਹੀਦਾ ਹੈ। ਵੈਲੇਨਟਾਈਨ ਕੋਈ ਗਰਲਫ੍ਰੈਂਡ ਜਾਂ ਬੁਆਏਫ੍ਰੈਂਡ ਹੀ ਨਹੀਂ ਬਲਕਿ ਆਪਣੇ ਸਕੇ ਸਬੰਧੀਆਂ ਅਤੇ ਪਰਿਵਾਰ ਦੇ ਮੈਂਬਰ ਵੀ ਹੋ ਸਕਦੇ ਹਨ।

ਰਿਸ਼ਤਿਆਂ 'ਚ ਤਰੇੜ ਆਉਣ ਦਾ ਮੁੱਖ ਕਾਰਣ ਬੇਭਰੋਸਗੀ
ਸੰਜੂ ਗੁਪਤਾ ਦਾ ਕਹਿਣਾ ਹੈ ਕਿ ਰਿਸ਼ਤਿਆਂ 'ਚ ਮਧੁਰਤਾ ਅਤੇ ਵਿਸ਼ਵਾਸ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਰਿਸ਼ਤਿਆਂ 'ਚ ਤੇਰੜ ਆਉਣ ਦਾ ਮੁੱਖ ਕਾਰਣ ਬੇਭਰੋਸਗੀ ਹੀ ਹੁੰਦੀ ਹੈ। ਇਸੇ ਦੇ ਚਲਦਿਆਂ ਅੱਜ ਉਹ ਆਪਣੇ ਦੋਸਤ ਨਾਲ ਵਾਅਦਾ ਕਰਨਗੇ ਕਿ ਅਸੀਂ ਪੂਰੀ ਈਮਾਨਦਾਰੀ ਅਤੇ ਵਿਸ਼ਵਾਸ ਨਾਲ ਆਪਣੀ ਦੋਸਤੀ ਨੂੰ ਨਿਭਾਵਾਂਗੇ। ਇਸ ਤੋਂ ਇਲਾਵਾ ਦੋਸਤੀ ਦੇ ਨਾਤੇ ਇਕ ਦੂਸਰੇ ਦੇ ਸੁੱਖ-ਦੁੱਖ 'ਚ ਵੀ ਸਾਥ ਨਿਭਾਉਣਗੇ।

cherry

This news is Content Editor cherry