ਕਾਂਗਰਸੀ ਆਗੂਆਂ ਨੇ ਫੂਕਿਆ ਮੋਦੀ ਦਾ ਪੁਤਲਾ

06/20/2018 7:47:04 AM

ਨੱਥੂਵਾਲਾ ਗਰਬੀ, (ਰਾਜਵੀਰ)—ਸਥਾਨਕ ਕਸਬੇ ਨੱਥੂਵਾਲਾ ਗਰਬੀ ਵਿੱਚ ਬਾਘਾਪੁਰਾਣਾ ਹਲਕੇ ਦੇ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿੱਚ ਇਲਾਕੇ ਦੇ ਕਾਂਗਰਸੀ ਲੀਡਰਾਂ ਅਤੇ ਭਾਰੀ ਗਿਣਤੀ ਵਿੱਚ ਇਕੱਤਰ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਪੁਲਸ ਚੌਕੀ ਵਾਲੇ ਚੌਂਕ ਵਿੱਚ ਫੂਕਿਆ ਅਤੇ ਭਾਰੀ ਨਾਅਰੇਬਾਜ਼ੀ ਕੀਤੀ।ਇਸ ਮੌਕੇ 'ਤੇ ਇਕੱਤਰ ਵਰਕਰਾਂ ਨਾਲ ਗੱਲ ਕਰਦੇ ਹੋਏ ਸੀਨੀਅਰ ਕਾਂਗਰਸੀ ਲੀਡਰ ਬਾਬਾ ਜਗਸੀਰ ਸਿੰਘ ਕਾਲੇਕੇ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਕੇਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਪਰ ਦੇਸ਼ ਦਾ ਪ੍ਰਧਾਨ ਮੰਤਰੀ ਯੋਗਾ ਕਰਦਾ ਫਿਰਦਾ ਹੈ।ਉਸ ਨੂੰ ਦੇਸ਼ਵਾਸੀਆਂ ਦੀ ਕੋਈ ਫਿਕਰ ਨਹੀਂ ਹੈ।ਇਸ ਸਮੇਂ ਗੱਲ ਕਰਦੇ ਹੋਏ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇ ਕੌਮਾਂਤਰੀ ਮਾਰਕੀਟ 'ਚੋਂ ਮਹਿੰਗੇ ਭਾਅ ਦਾ ਡੀਜਲ ਖਰੀਦ ਕੇ ਦੇਸ਼ ਵਾਸੀਆ ਨੂੰ ਸਸਤੇ ਭਾਅ ਵੇਚਿਆ ਗਿਆ ਸੀ। ਉਸ ਸਮੇਂ ਕੱਚੇ ਤੇਲ ਦਾ ਰੇਟ 104 ਰੁਪਏ ਪ੍ਰਤੀ ਬੈਰਲ ਸੀ ਪਰ ਦੇਸ਼ 'ਚ ਡੀਜਲ 41 ਰੁਪਏ ਸੀ ਜਦੋਂ ਕਿ ਹੁਣ ਕੱਚੇ ਤੇਲ ਦੀ ਕੀਮਤ 67.50 ਰੁਪਏ ਪ੍ਰਤੀ ਬੈਰਲ ਹੈ ਪਰ ਡੀਜਲ ਦੀ ਕੀਮਤ 69 ਰੁਪਏ ਪ੍ਰਤੀ ਲੀਟਰ ਹੈ ਜੋ ਕਿ ਦੇਸ਼ ਵਾਸੀਆਂ ਨਾਲ ਸਰਾਸਰ ਧੱਕੇਸ਼ਾਹੀ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਸਤੇ ਭਾਅ ਕੱਚਾ ਤੇਲ ਖਰੀਦ ਕੇ ਮਹਿੰਗੇ ਭਾਅ ਡੀਜਲ ਵੇਚ ਰਹੀ ਹੈ।ਜੋ ਸਿੱਧਾ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇਣਾ ਹੈ।ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਪਟਰੌਲ–ਡੀਜਲ ਨੂੰ ਜੀ.ਐਸ.ਟੀ.ਅਧੀਨ ਨਹੀਂ ਲਿਆਉਣਾ ਚਾਹੁੰਦੀ, ਕਿਉਕਿ ਇਸ ਨਾਲ ਪਟਰੌਲੀਅਮ ਪਦਾਰਥਾਂ ਦੇ ਰੇਟ ਕਾਫੀ ਘੱਟ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾਮੀ ਕੰਪਨੀਆਂ ਨੂੰ ਫਾਇਦਾ ਇਸ ਲਈ ਦੇ ਰਹੀ ਹੈ ਕਿ ਆਉਣ ਵਾਲੀਆਂ ਵੋਟਾਂ ਦੌਰਾਨ ਉਨ੍ਹਾਂ ਤੋਂ ਪਾਰਟੀ ਫੰਡ ਦੇ ਨਾਂ 'ਤੇ ਅਰਬਾਂ ਰੁਪਏ ਲੈ ਕੇ ਵੋਟਾਂ ਵਿੱਚ ਲਾਏ ਜਾਣਗੇ ਪਰ ਹੁਣ ਦੇਸ਼ ਦਾ ਵੋਟਰ ਬਹੁਤ ਸਿਆਣਾ ਹੋ ਚੁੱਕਾ ਹੈ ਅਤੇ ਝੂਠ ਦੀ ਬੁਨਿਆਦ ਤੇ ਬਣੀ ਹੋਈ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚਲਦਾ ਕਰਨ ਲਈ ਉਤਾਵਲਾ ਹੈ।ਇਸ ਮੌਕੇ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਜਸਵੀਰ ਸਿੰਘ ਸੀਰਾ ਅਤੇ ਪੰਚ ਸਤਪਾਲ ਸਿੰਘ  ਨੇ ਆਏ ਹੋਏ ਲੀਡਰ ਸਾਹਿਬਾਨਾਂ ਦਾ ਧੰਨਵਾਦ ਕੀਤਾ ।ਇਸ ਸਮੇਂ ਸੁਖਦੇਵ ਸਿੰਘ ਸਾਬਕਾ ਸਰਪੰਚ,ਗੁਰਮੇਲ ਸਿੰਘ ਸਾਬਕਾ ਸਰਪੰਚ,ਗਿਆਨੀ ਭਿੰਦਰ ਸਿੰਘ,ਪੰਚ ਭਜਨ ਸਿੰਘ,ਜੱਗਾ ਬਰਾੜ,ਹੈਪੀ ਬਰਾੜ,ਜਸਪ੍ਰੀਤ ਜੱਸਾ,ਜੈਲਦਾਰ ਗੁਰਪ੍ਰੀਤ ਸਿੰਘ,ਭੋਲਾ ਸਿੰਘ ਮੈਂਬਰ ਸਹਿਕਾਰੀ ਸਭਾ,ਦਵਿੰਦਰ ਸਿੰਘ ਗਿੱਲ,ਚਰਨਜੀਤ ਸਿੰਘ ਚੰਨੀ,ਸੁਰਿੰਦਰ ਸਿੰਘ,ਸੁੱਖਾ ਲੰਗੇਆਣਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਾਂਗਰਸੀ ਵਰਕਰ ਹਾਜ਼ਰ ਸਨ।