ਜੈਤੋ ’ਚ ਕੋਰੋਨਾ ਦਾ ਕਹਿਰ, 8 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

04/04/2021 10:26:15 AM

ਜੈਤੋ (ਰਘੂਨਦੰਨ ਪਰਾਸ਼ਰ): ਉਪ-ਮੰਡਲ ਜੈਤੋ ਵਿਚ ਇਕ ਵਾਰ ਫਿਰ ਤੋਂ ਜਾਨਲੇਵਾ ਬੀਮਾਰੀ ਕੋਰੋਨਾ ਮਹਾਂਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਹੀ ਐੱਸ.ਡੀ.ਐਮ. ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਜੈਤੋ ਸ਼ਹਿਰ ਵਿੱਚ 8 ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਕਾਰਨ ਮੁਕਤਸਰ ਰੋਡ, ਮਹੇਸ਼ੀ ਚੱਕੀ ਵਾਲੀ ਗਲੀ ਨੂੰ ਮਾਈਕਰੋ ਕੰਨਟੇਨਮੈਟ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਸ.ਐਮ.ਓ. ਜੈਤੋ ਨੂੰ ਇਸ ਗਲ਼ੀ ਵਿਚ ਰਹਿੰਦੇ ਲੋਕਾਂ ਦੀ ਲੋੜੀਂਦੇ ਟੈਸਟ ਅਤੇ ਮੈਡੀਕਲ ਐਮਰਜੈਂਸੀ ਦੌਰਾਨ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

ਡਾਕਟਰ ਮਨਦੀਪ ਕੌਰ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਜੈਤੋ ਇਸ ਜੋਨ ਦੀ ਓਵਰ‌ਆਲ ਨਿਗਰਾਨੀ ਰੱਖਣਗੇ ਅਤੇ ਆਪਣੀ ਰਿਪੋਰਟ ਐਸ਼.ਡੀ.ਐਮ.ਆਫਸ ਜੈਤੋ ਨੂੰ ਦੇਣਗੇ। ਇਸ ਤੋਂ ਇਲਾਵਾ 3 ਅਧਿਕਾਰੀਆਂ ਨੂੰ ਇਸ ਗਲ਼ੀ ਲਈ ਡਿਊਟੀ ਮੈਜਿਸਟਰੇਟ ਲਾਇਆ ਗਿਆ ਹੈ।ਐਸ.ਡੀ.ਐਮ. ਡਾ.ਮਨਦੀਪ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਕਿ ਇਸ ਜਾਨਲੇਵਾ ਮਹਾਮਾਰੀ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਮਾਸਕ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਹੀ ਕੋਰੋਨਾ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ।

Shyna

This news is Content Editor Shyna