ਪੋਲੋ ਗਰਾਊਂਡ ''ਚ ਡਿਜੀਟਲ ਮੋਬਾਇਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਅੱਜ ਤੋਂ

12/11/2019 10:45:26 AM

ਪਟਿਆਲਾ (ਜੋਸਨ, ਰਾਜੇਸ਼): ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ 11 ਤੋਂ 13 ਦਸੰਬਰ ਤੱਕ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਲਈ ਕਰਵਾਏ ਜਾ ਰਹੇ ਡਿਜੀਟਲ ਮੋਬਾਇਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ 11 ਤੋਂ 13 ਦਸੰਬਰ ਤੱਕ ਸਵੇਰ 7 ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਜਾਣਕਾਰੀ ਆਧੁਨਿਕ ਤਕਨੀਕ ਨਾਲ ਦਿੱਤੀ ਜਾਏਗੀ। 12 ਅਤੇ 13 ਦਸੰਬਰ ਨੂੰ ਸ਼ਾਮ 6 ਵਜੇ ਤੋਂ 8.15 ਵਜੇ ਤੱਕ ਦੋ ਸ਼ੋਆਂ ਰਾਹੀਂ ਲਾਈਟ ਐਂਡ ਸਾਊਂਡ ਦੀ ਮਦਦ ਨਾਲ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਅਲੌਕਿਕ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸਹੂਲਤ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜੀਟਲ ਮੋਬਾਇਲ ਮਿਊਜ਼ੀਅਮ 11 ਤੋਂ 13 ਦਸੰਬਰ ਤੱਕ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। 12 ਅਤੇ 13 ਦਸੰਬਰ ਨੂੰ ਪੋਲੋ ਗਰਾਊਂਡ ਵਿਖੇ ਹੀ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਦੋ ਸ਼ੋਅ ਆਯੋਜਿਤ ਕੀਤੇ ਜਾਣਗੇ। ਪਹਿਲਾ ਸ਼ੋਅ ਸ਼ਾਮ 6 ਤੋਂ 6.45 ਵਜੇ ਤੱਕ ਅਤੇ ਦੂਸਰਾ ਸ਼ੋਅ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਵਿਖਾਇਆ ਜਾਵੇਗਾ।

Shyna

This news is Content Editor Shyna