ਪਰਾਲੀ ਦੇ ਧੂੰਏ ਨਾਲ ਫੈਲਿਆ ਜ਼ਹਿਰੀਲਾ ਪ੍ਰਦੂਸ਼ਣ, ਲੋਕਾਂ ਦਾ ਸਾਹ ਲੈਣਾ ਹੋਇਆ ਅੋਖਾ

11/14/2018 3:15:52 PM

ਬਾਘਾ ਪੁਰਾਣਾ (ਰਾਕੇਸ਼)— ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਪਰਾਲੀ ਸੰਭਾਲਣ ਲਈ ਕੋਈ ਖਾਸ ਰਾਹਤ ਨਾ ਦਿੱਤੇ ਜਾਣ ਕਰਕੇ ਆਖਰ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪਿਆ ਹੈ ਜਿਸ ਨੂੰ ਲੈ ਕੇ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਜਦੋਂ ਕਿ ਧੂੰਏ ਨੇ ਲੋਕਾਂ ਦੇ ਨੱਕ 'ਚ ਜਿੱਥੇ ਦਮ ਲਿਆਂਦਾ ਹੋਇਆ ਹੈ ਉਥੇ ਸੜਕੀ ਆਵਾਜਾਈ, ਵਾਤਾਵਰਣ ਅਤੇ ਆਮ ਜ਼ਿੰਦਗੀ ਤੇ ਬੂਰਾ ਅਸਰ ਹੋਇਆ ਹੈ। ਹਵਾ 'ਚ ਜ਼ਹਿਰੀਲਾ ਧੂੰਆ ਚਾਰੇ ਪਾਸੇ ਆਕਾਸ਼ 'ਚ ਫੈਲਿਆ ਹੋਇਆ ਹੈ  ਪਰਾਲੀ ਨੂੰ ਨਾ ਸਾੜਨ ਲਈ ਹੁਕਮ ਜਾਰੀ ਕੀਤੇ ਸਨ ਪਰ ਪਿਛਲੇ ਕਈ ਦਿਨਾਂ ਤੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਧੂੰਏ ਦੇ ਕਾਰਨ ਲੋਕਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਵਾ 'ਚ ਘੁੱਲੇ ਜ਼ਹਿਰ ਨਾਲ ਲੋਕਾਂ ਨੂੰ ਸਾਹ ਲੈਣਾ ਅੋਖਾ ਹੋ ਜਾਂਦਾ ਹੈ। ਲੋਕਾਂ ਨੂੰ ਹਵਾ 'ਚ ਘੁੱਲੇ ਹੋਏ ਪ੍ਰਦੂਸ਼ਣ ਦਾ ਅਹਿਸਾਸ ਹੋਇਆ ਤਾਂ ਲੋਕਾਂ ਨੇ ਘਰਾਂ 'ਚ ਹੀ ਰਹਿਣ ਚ ਭਲਾਈ ਸਮਝੀ। ਫਿਲਹਾਲ ਲੋਕ ਪ੍ਰਦੂਸ਼ਣ ਤੋਂ ਬਚਣ ਲਈ ਮੂੰਹ ਤੇ ਮਾਸਕ ਪਾ ਕੇ ਜਾਂ ਰੁਮਾਲ ਨਾਲ ਮੂੰਹ ਢੱਕ ਕੇ ਚਲਣ ਲੱਗੇ ਹਨ ਅਤੇ ਆਪਣੇ ਮਕਾਨਾਂ ਦੇ ਦਰਵਾਜੇ ਬੰਦ ਰੱਖਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਧੂੰਏ ਤੋਂ ਬਚਣ ਲਈ ਅੱਖਾਂ ਤੇ ਚਸ਼ਮੇਂ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਅੱਖਾਂ ਤੇ ਵੀ ਇਸ ਦਾ ਬੁਰਾ ਅਸਰ ਪੈਦਾ ਹੈ ਅਤੇ ਛੋਟੇ ਬੱਚੇ ਅਤੇ ਬਜ਼ੁਰਗ ਵਿਸ਼ੇਸ ਧਿਆਨ ਰੱਖਣ। ਕਿਉਕਿ ਇਸ ਧੂੰਏ ਨਾਲ ਖਾਸੀ, ਜੁਕਾਮ, ਬੁਖਾਰ, ਸਿਰਦਰਦ, ਅਕਸਰ ਪੈਦਾ ਹੂੰਦਾ ਹੈ। ਦੂਸਰੇ ਪਾਸੇ ਮੁੱਖ ਸੜਕਾਂ ਤੇ ਸੰਘਣੇ ਧੂੰਏ ਤੋਂ ਬਚਣ ਲਈ ਵੀ੍ਰਕਲਾਂ ਦਿਨ ਦਿਹਾੜੇ ਲਾਈਟਾਂ ਜਗਾਉਣੀਆਂ ਪੈ ਰਹੀਆਂ ਹਨ । ਦੂਸਰੇ ਪਾਸੇ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਨੇ ਦੱਸਿਆ ਕਿ ਝੋਨੇ ਦੀ ਬਜਾਈ ਪਹਿਲਾ 20 ਦਿਨ ਦੇਰੀ ਨਾਲ ਹੋਈ ਸੀ ਅਤੇ ਜਿਸ ਕਰਕੇ ਝੋਨੇ ਵਿੱਚ ਨਮੀ ਵੱਧ ਗਈ। ਦੇਰੀ ਨਾਲ ਮੰਡੀਆਂ 'ਚ ਝੋਨਾ ਆਉਣ ਕਰਕੇ ਕਿਸਾਨਾਂ ਨੂੰ ਭਾਰੀ ਖੱਜਲ-ਖੁਆਰੀ ਹੋਈ ਹੈ ਅਤੇ ਦੂਸਰੇ ਪਾਸੇ ਕਣਕ ਅਤੇ ਹੋਰ  ਫਸਲਾਂ ਦੀ ਬੀਜਾਈ ਕਰਨ ਲਈ ਜ਼ਮੀਨ ਨੂੰ ਤਿਆਰ ਕਰਨਾ ਅਤੀ ਜਰੂਰੀ ਸੀ ਪਰ ਕਿਸਾਨਾਂ ਨੇ ਇਸ ਵਾਰ ਝੋਨੇ ਉਪਰਲੇ ਬੰਬਲਾ ਨੂੰ ਹੀ ਅੱਗ ਲਾਈ ਹੈ ਜਿਸ ਦਾ ਧੂੰਆ ਪਰਾਲੀ ਵਾਂਗ ਨਹੀਂ ਹੁੰਦਾ ਜਦੋਂ ਕਿ ਪਰਾਲੀ ਨੂੰ ਜ਼ਮੀਨਾਂ ਵਿੱਚ ਰਲਾਇਆ ਗਿਆ ਹੈ ਅਤੇ ਵੇਚਿਆ ਗਿਆ ਹੈ।   

Shyna

This news is Content Editor Shyna