ਥਾਣਾ ਸਿਟੀ ਦਾ ASI ਰਿਸ਼ਵਤ ਲੈਂਦੇ ਗ੍ਰਿਫਤਾਰ

06/11/2019 10:31:53 PM

ਫਿਰੋਜ਼ਪੁਰ (ਮਲਹੋਤਰਾ)  ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਸਿਟੀ ਦੇ ਏ.ਐਸ.ਆਈ. ਮੇਜਰ ਸਿੰਘ ਨੂੰ ਅੱਠ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿਰਫਤਾਰ ਕੀਤਾ ਹੈ। ਐਸ.ਐਸ.ਪੀ. ਵਿਜੀਲੈਂਸ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਨਸੀਬ ਸਿੰਘ ਪਿੰਡ ਸੱਦੂ ਸ਼ਾਹ ਵਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਜਗਤਾਰ ਸਿੰਘ, ਕਰਤਾਰ ਕੌਰ, ਅਮਰੀਕ ਸਿੰਘ ਕੈਸ਼ੀਅਰ ਬੋਲਨ ਕੈਰੀਅਰ ਇਨਵੈਸਟਮੈਂਟ ਕੰਪਨੀ ਵੱਲੋਂ ਨਰਿੰਦਰ ਸਿੰਘ, ਦਰਸ਼ਨ ਸਿੰਘ ਵਾਸੀ ਸੋਢੀ ਨਗਰ ਦੇ ਖਿਲਾਫ ਨਵੰਬਰ 2017 ਵਿਚ ਧੋਖਾਧੜੀ ਦਾ ਪਰਚਾ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਮੇਜਰ ਸਿੰਘ ਦੇ ਕੋਲ ਸੀ ਤੇ ਉਹ ਦੋਸ਼ੀਆਂ ਦਾ ਚਲਾਨ ਪੇਸ਼ ਕਰਨ ਤੇ ਮੁਦਈ ਧਿਰ ਦਾ ਪੱਖ ਮਜ਼ਬੂਤ ਤਰੀਕੇ ਨਾਲ ਅਦਾਲਤ ਵਿਚ ਪੇਸ਼ ਕਰਨ ਲਈ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਦੋਹਾਂ ਵਿਚਾਲੇ ਸੌਦਾ 8 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਟੀਮ ਨੇ 10 ਜੂਨ ਨੂੰ ਥਾਣਾ ਸਿਟੀ ਵਿਚ ਡੀ.ਐਸ.ਪੀ. ਹਰਿੰਦਰ ਸਿੰਘ ਵੱਲੋਂ ਸਰਕਾਰੀ ਗਵਾਹਾਂ ਏ.ਡੀ.ਓ. ਬਚਿੱਤਰ ਸਿੰਘ, ਡਾ: ਸ਼ਸ਼ੀ ਭੂਸ਼ਣ ਨੂੰ ਨਾਲ ਲੈ ਕੇ ਛਾਪਾ ਮਾਰਿਆ ਤਾਂ ਏ.ਐਸ.ਆਈ. ਮੇਜਰ ਸਿੰਘ ਨੂੰ ਨਸੀਬ ਸਿੰਘ ਕੋਲੋਂ 8 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਗਿਰਫਤਾਰ ਕਰਕੇ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

satpal klair

This news is Content Editor satpal klair