ਹਥਿਆਰ ਦੀ ਨੋਕ ’ਤੇ ਘਰ ਅੰਦਰ ਦਾਖਲ ਹੋਏ  6 ਲੁਟੇਰਿਆਂ ਨੂੰ ਪੁਲਸ ਨੇ ਕੀਤਾ ਕਾਬੂ

04/23/2022 5:15:26 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ 12 ਅਪ੍ਰੈਲ ਨੂੰ ਘਰ ਅੰਦਰ ਵੜਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਸੀ.ਆਈ. ਏ. ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆ ਮੋਹਨ ਲਾਲ ਐੱਸ. ਪੀ. ਡੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 12 ਅਪ੍ਰੈਲ ਨੂੰ ਅਟਲ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪੀਰਖਾਨੇ ਵਾਲੀ ਗਲੀ ਬੂੜਾ ਗੁੱਜਰ ਰੋਡ ਵਿਖੇ ਇਕ ਘਰ ’ਚ ਅਣਪਛਾਤੇ ਵਿਅਕਤੀਆਂ ਵਲੋਂ ਮਾਰੂ ਹਥਿਆਰ ਅਤੇ ਅਸਲੇ ਨਾਲ ਲੈਸ ਹੋ ਕੇ ਲੁੱਟ ਕੀਤੀ ਗਈ, ਜਿਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਜੁਗਾੜੂ ਮੋਟਰਸਾਈਕਲ ਰੇਹੜੀਆਂ ਦੇ ਹੋਣ ਲੱਗੇ ਚਲਾਨ, ਸੁਣੋ ਚਾਲਕਾਂ ਦੀ ਦਰਦਭਰੀ ਦਾਸਤਾਨ

ਐੱਸ. ਪੀ. ਡੀ. ਮੋਹਨ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸਬੰਧੀ ਸੀ.ਆਈ. ਏ. ਇੰਚਾਰਜ ਰਾਜੇਸ਼ ਕੁਮਾਰ ਦੀ ਅਗਵਾਈ ’ਚ ਥਾਣਾ ਸਿਟੀ ਅਤੇ ਸੀ.ਆਈ. ਏ. ਦੀਆਂ ਟੀਮਾਂ ਗਠਿਤ ਕੀਤੀ ਗਈਆਂ। ਇਸ ਸਬੰਧੀ 22 ਅਪ੍ਰੈਲ ਨੂੰ ਸੰਨੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭੁੱਟੀਵਾਲਾ (ਸ੍ਰੀ ਮੁਕਤਸਰ ਸਾਹਿਬ) , ਗੌਰਵ ਕੁਮਾਰ ਉਰਫ ਗੋਰੂ ਪੁੱਤਰ ਦਰਸ਼ਨ ਲਾਲ ਵਾਸੀ ਮਲੋਟ, ਸੰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡਕੁੰਡਲ (ਅਬੋਹਰ), ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਬਲਦੇਵ ਸਿੰਘ ਵਾਸੀ ਮਲੋਟ, ਸੰਜੀਵ ਕੁਮਾਰ ਉਰਫ ਸ਼ੰਬੂ ਪੁੱਤਰ ਬਲਦੇਵ ਕ੍ਰਿਸ਼ਨ ਵਾਸੀ ਮਲੋਟ ਅਤੇ ਵਿੱਕੀ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਲੋਟ ਨੂੰ ਤੇਜਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ 1 ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਮਜ਼ਦੂਰਾਂ ਦੀ ਮੌਕੇ ’ਤੇ ਹੋਈ ਮੌਤ

Anuradha

This news is Content Editor Anuradha