ਪੁਲਸ ਕਿਸ ਗੱਲ ਦਾ ਕਰ ਰਹੀ ਹੈ ਇੰਤਜ਼ਾਰ, ਬਿਨਾਂ ਐੱਫ. ਆਈ. ਆਰ. ਕਿਵੇਂ ਲੱਭੇਗੀ ਚੋਰਾਂ ਨੂੰ

03/10/2020 4:23:15 PM

ਲੁਧਿਆਣਾ (ਤਰੁਣ) : ਜ਼ਿਲਾ ਪੁਲਸ ਕਿੰਨੀ ਸੁਚੇਤ ਹੈ, ਇਸ ਗੱਲ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਬੀਤੇ 2 ਦਿਨ 'ਚ ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਵਿਚ 2 ਚੋਰੀਆਂ ਹੋਈਆਂ ਹਨ ਪਰ ਪੁਲਸ ਨੇ ਮੋਚਪੁਰਾ ਬਾਜ਼ਾਰ ਵਿਚ ਹੋਈ ਚੋਰੀ ਦੇ ਕੇਸ ਵਿਚ ਹੁਣ ਤੱਕ ਐੱਫ. ਆਈ. ਆਰ. ਦਰਜ ਨਹੀਂ ਕੀਤੀ। ਪੁਲਸ ਕਿਸ ਗੱਲ ਦੀ ਉਡੀਕ ਕਰ ਰਹੀ ਹੈ। ਜਦੋਂ ਤੱਕ ਪੁਲਸ ਐੱਫ. ਆਈ. ਆਰ. ਦਰਜ ਨਹੀਂ ਕਰੇਗੀ, ਉਦੋਂ ਤੱਕ ਜਾਂਚ ਸ਼ੁਰੂ ਨਹੀਂ ਹੋਵੇਗੀ। ਜਾਂਚ ਸ਼ੁਰੂ ਨਹੀਂ ਹੋਵੇਗੀ ਤਾਂ ਚੋਰ ਕਿਥੋਂ ਫੜੇ ਜਾਣਗੇ।

2 ਦਿਨ ਪਹਿਲਾਂ ਮੋਚਪੁਰਾ ਬਾਜ਼ਾਰ ਵਿਚ ਚੋਰੀ ਨੇ ਸ਼ਟਰ ਪੁੱਟ ਕੇ ਨੀਲਕੰਠ ਨਾਮੀ ਦੁਕਾਨ ਵਿਚ ਪਿਆ ਗੱਲਾ ਚੋਰੀ ਕਰ ਲਿਆ ਸੀ। ਹਾਲਾਂਕਿ ਇਸ ਵਾਰਦਾਤ ਵਿਚ ਚੋਰਾਂ ਨੇ ਕਾਊਂਟਰ ਗੱਲੇ ਨੂੰ ਨਹੀਂ ਤੋੜਿਆ ਸੀ ਜਿਸ ਵਿਚ 4-5 ਲੱਖ ਦੀ ਨਕਦੀ ਸੀ। ਚੋਰ ਇਸ ਆਸ ਵਿਚ ਗੱਲਾ ਚੁੱਕ ਕੇ ਲੈ ਗਏ ਸਨ ਕਿ ਗੱਲੇ ਵਿਚ ਹੀ ਵੇਚੇ ਗਏ ਮਾਲ ਦੀ ਨਕਦੀ ਹੋਵੇਗੀ 2 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ ।

ਇਸ ਸਬੰਧੀ ਥਾਣਾ ਮੁਖੀ ਸਤੀਸ਼ ਕੁਮਾਰ ਨੇ ਕਿਹਾ ਕਿ ਮੋਚਪੁਰਾ ਬਾਜ਼ਾਰ ਵਿਚ ਜਿਸ ਦੁਕਾਨ ਵਿਚ ਚੋਰੀ ਹੋਈ ਹੈ, ਉਸ ਦੁਕਾਨ ਦੇ ਮਾਲਕ ਨੂੰ ਕਈ ਵਾਰ ਬੁਲਾਇਆ ਗਿਆ ਹੈ ਪਰ ਦੁਕਾਨ ਮਾਲਕ ਨੇ ਥਾਣੇ ਵਿਚ ਆ ਕੇ ਬਿਆਨ ਦਰਜ ਨਹੀਂ ਕਰਵਾਏ ਹਨ ਜਿਸ ਕਾਰਨ ਕੇਸ ਦਰਜ ਨਹੀਂ ਹੋਇਆ।

Anuradha

This news is Content Editor Anuradha