ਬਿਨਾਂ ਕੰਮ ਤੋਂ ਗੇੜੀ ਮਾਰਨ ਵਾਲਿਆਂ ਦੇ ਪੁਲਸ ਨੇ ਕੱਟੇ ਚਾਲਾਨ

05/10/2020 4:34:42 PM

ਬਾਘਾਪੁਰਾਣਾ (ਅਜੇ): ਬਾਜ਼ਾਰਾਂ ਅੰਦਰ ਬਿਨਾਂ ਕੰਮਕਾਜ ਤੋਂ ਆਵਾਰਾ ਘੁੰਮਦੇ ਵਿਅਕਤੀਆਂ ਅਤੇ ਲਾਕਡਾਊਨ ਨੂੰ ਅੱਖੋਂ ਓਹਲੇ ਕਰਨ ਵਾਲੇ ਵਿਅਕਤੀਆਂ ਦੇ ਵਾਹਨਾਂ ਦੇ ਸਥਾਨਕ ਪੁਲਸ ਨੇ ਚਲਾਨ ਕੱਟੇ ਅਤੇ ਕਿਹਾ ਕਿ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਅਸੀਂ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚ ਸਕਦੇ ਹਾਂ।ਪੁਲਸ ਮੁਖੀ ਹਰਮਨਬੀਰ ਸਿੰਘ,ਐੱਸ.ਪੀ.ਐੱਚ.ਰਤਨ ਬਰਾੜ,ਡੀ.ਐੱਸ.ਪੀ. ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਟ੍ਰੈਫਿਕ ਇੰਚਾਰਜ ਜਗਦੇਵ ਸਿੰਘ, ਏ.ਐੱਸ.ਆਈ, ਜਸਵੰਤ ਸਿੰਘ ਅਤੇ ਏ.ਐੱਸ.ਆਈ ਬਿੰਦਰਪਾਲ ਕੌਰ ਨੇ ਅੱਜ ਬਾਘਾਪੁਰਾਣਾ ਦੇ ਮੇਨ ਚੌਕ ਅੰਦਰ 100 ਤੋਂ ਵੱਧ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਅਤੇ 10 ਵਾਹਨਾਂ ਦੇ ਚਲਾਨ ਕੱਟੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਬਿਨਾਂ ਕੰਮ ਤੋਂ ਸ਼ਹਿਰ ਬਾਜ਼ਾਰਾਂ ਅੰਦਰ ਗੇੜੇ ਨਾ ਮਾਰੋ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਜ਼ਾਰ ਅੰਦਰ ਆਓ ਅਤੇ ਆਪਣਾ ਕੰਮ ਕਰਕੇ ਜਲਦੀ ਵਾਪਸ ਜਾਓ।ਬਾਜ਼ਾਰਾਂ ਅੰਦਰ ਜ਼ਿਆਦਾ ਆਦਮੀ ਇਕੱਤਰ ਹੋਣ ਨਾਲ ਸੋਸ਼ਲ ਡਿਸਟੈਂਸ ਆਦਮੀ ਦੀ ਦੂਰੀ ਖਤਮ ਹੋ ਜਾਂਦੀ ਹੈ ਅਤੇ ਕੋਰੋਨਾ ਬੀਮਾਰੀ ਫੈਲ ਸਕਦੀ ਹੈ।ਇਸ ਲਈ ਹਰੇਕ ਵਿਅਕਤੀ ਨੂੰ ਅਪੀਲ ਹੈ ਕਿ ਕੋਰੋਨਾ ਲਾਕਡਾਊਨ ਦੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਅੰਦਰ ਅਮਲੀ ਜਾਮਾ ਪਹਿਨਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲਸ ਅਧਿਕਾਰੀ ਗੁਰਤੇਜ ਸਿੰਘ,ਪਰਗਟ ਸਿੰਘ, ਨਿਗੋਰ ਸਿੰਘ, ਸੰਦੀਪ ਕੌਰ, ਰੁਪਿੰਦਰ ਕੌਰ ਆਦਿ ਅਧਿਕਾਰੀ ਮੌਜੂਦ ਸਨ।

Shyna

This news is Content Editor Shyna