PO ਸਟਾਫ ਨੇ 4 ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ, 2 ਹੋਰ ਕੀਤੇ ਟ੍ਰੇਸ

11/02/2023 6:21:00 PM

ਪਟਿਆਲਾ (ਬਲਜਿੰਦਰ) : ਪੰਜਾਬ ਪੁਲਸ ਦੇ ਪੀ.ਓ. ਸਟਾਫ ਨੇ ਏ.ਐੱਸ.ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ 4 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 2 ਭਗੌੜਿਆਂ ਨੂੰ ਟ੍ਰੇਸ ਕੀਤਾ ਹੈ। ਪਹਿਲੇ ਮਾਮਲੇ ’ਚ ਸਤਵਿੰਦਰ ਸਿੰਘ ਉਰਫ਼ ਨੋਨੀ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰ 9 ਘਨੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਥਾਣਾ ਘਨੌਰ ਵਿਖੇ 2 ਅਪ੍ਰੈਲ 2017 ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਨੂੰ ਅਦਾਲਤ ਨੇ 26 ਸਤੰਬਰ 2023 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।

ਦੂਜੇ ਮਾਮਲੇ ’ਚ ਜਗਦੀਪ ਸਿੰਘ ਉਰਫ਼ ਜੱਗਾ ਪੁੱਤਰ ਜੱਜ ਸਿੰਘ ਵਾਸੀ ਪਿੰਡ ਭੱਟੀਆਂ ਥਾਣਾ ਸਦਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ 18 ਅਕਤੂਬਰ 2018 ਨੂੰ ਧਾਰਾ 279, 337, 338 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਨੂੰ ਕੋਰਟ ਨੇ 31 ਮਾਰਚ 2023 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਤੀਸਰੇ ਮਾਮਲੇ ’ਚ ਪਿੰਟੂ ਪੁੱਤਰ ਸੀਤਾ ਰਾਮ ਵਾਸੀ 94/2 ਰਤਨ ਨਗਰ-ਐੱਫ. ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ ਥਾਣਾ ਲਾਹੌਰੀ ਗੇਟ ਵਿਖੇ 138 ਐੱਨ.ਆਈ. ਐਕਟ ਤਹਿਤ 2019 ’ਚ ਮਾਮਲਾ ਦਰਜ ਕੀਤਾ ਗਿਆ ਸੀ, ਨੂੰ ਕੋਰਟ ਨੇ 12 ਅਪ੍ਰੈਲ 2023 ਨੂੰ ਭਗੌੜਾ ਕਰਾਰ ਦਿੱਤਾ ਸੀ। 

ਇਹ ਵੀ ਪੜ੍ਹੋ : ਜਣੇਪੇ ਸਮੇਂ ਨਵਜੰਮੇ ਬੱਚੇ ਦੀ ਟੁੱਟੀ ਲੱਤ, ਪਰਿਵਾਰਕ ਮੈਂਬਰ ਬੋਲੇ- ਡਾਕਟਰ ਦੀ ਲਾਪ੍ਰਵਾਹੀ

ਚੌਥੇ ਮਾਮਲੇ ’ਚ ਖੁਸ਼ਬੂ ਰਾਣੀ ਪਤਨੀ ਅਜੇ ਸਿੰਘ ਵਾਸੀ 39/5 ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਫੋਕਲ ਪੁਆਇੰਟ ਪਟਿਆਲਾ ਵਿਰੁੱਧ ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ 2020 ਵਿਚ 138 ਐੱਨ.ਆਈ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ, ਨੂੰ ਮਾਨਯੋਗ ਕੋਰਟ ਨੇ 25 ਅਪ੍ਰੈਲ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਇਸੇ ਤਰ੍ਹਾਂ ਜਿਨ੍ਹਾਂ 2 ਭਗੌੜਿਆਂ ਨੂੰ ਟ੍ਰੇਸ ਕੀਤਾ ਗਿਆ ਹੈ, ਵਿਚ ਚਰਨਵੀਰ ਸਿੰਘ ਉਰਫ਼ ਭੰਗੂ ਪੁੱਤਰ ਲੇਟ ਜਸਵੰਤ ਸਿੰਘ ਵਾਸੀ ਪਿੰਡ ਸਿੱਧੂਵਾਲ ਥਾਣਾ ਬਖਸ਼ੀਵਾਲ ਨੂੰ ਅਦਾਲਤ ਨੇ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਅਤੇ 52-ਏ. (1) ਪ੍ਰਿਜ਼ਨ ਐਕਟ ਤਹਿਤ ਦਰਜ ਕੇਸ ’ਚ 25 ਅਗਸਤ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਚਰਨਵੀਰ ਸਿੰਘ ਦੀ 21 ਮਾਰਚ 2023 ਨੂੰ ਮੌਤ ਹੋ ਚੁੱਕੀ ਹੈ ਤੇ ਉਸ ਦੇ ਮੌਤ ਦੇ ਸਰਟੀਫਿਕੇਟ ਦੀ ਕਾਪੀ ਪ੍ਰਾਪਤ ਕੀਤੀ ਗਈ ਹੈ। 

ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਅਮਨਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਕੜਾ ਰੋਡ ਭਵਾਨੀਗੜ੍ਹ ਨੇੜੇ ਥਾਣਾ ਭਵਾਨੀਗੜ੍ਹ ਵਿਰੁੱਧ ਥਾਣਾ ਕੋਤਵਾਲੀ ਨਾਭਾ ਨੂੰ ਟ੍ਰੇਸ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਨੇ 19 ਜੂਨ 2021 ਨੂੰ ਧਾਰਾ 379, 411 ਆਈ.ਪੀ.ਸੀ. ਤਹਿਤ ਦਰਜ ਕੇਸ ’ਚ 11 ਸਤੰਬਰ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਅਮਨਜੋਤ ਸਿੰਘ ਇਸ ਸਮੇਂ ਥਾਣਾ ਭਵਾਨੀਗੜ੍ਹ ਵਿਖੇ ਦਰਜ ਚੋਰੀ ਦੇ ਕੇਸ ’ਚ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਬੰਦ ਹੈ। ਉਕਤ ਭਗੌੜਿਆਂ ਨੂੰ ਗ੍ਰਿਫ਼ਤਾਰ ਅਤੇ ਟ੍ਰੇਸ ਕਰਨ ਵਾਲੀ ਪੀ.ਓ. ਸਟਾਫ਼ ਦੀ ਪੁਲਸ ਪਾਰਟੀ ’ਚ ਜਸਪਾਲ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਸੁਰੇਸ਼ ਕੁਮਾਰ (ਸਾਰੇ ਏ. ਐੱਸ. ਆਈਜ਼) ਅਤੇ ਲੇਡੀ ਕਾਂਸਟੇਬਲ ਵੀਨਾ ਰਾਣੀ ਸ਼ਾਮਲ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha