ਪਿਸਤੌਲਾਂ ਦੀ ਨੋਕ ’ਤੇ ਦੁਕਾਨ ’ਚੋਂ ਨਕਦੀ ਖੋਹ ਕੇ ਫ਼ਰਾਰ ਹੋਏ ਲੁਟੇਰੇ

01/11/2021 6:05:34 PM

ਖਨੌਰੀ (ਜ.ਬ.) - ਸਥਾਨਕ ਮੇਨ ਬਾਜ਼ਾਰ ’ਚ ਘਿਓ ਚੀਨੀ ਦੀ ਹੋਲ ਸੇਲ ਦੁਕਾਨ ਤੋਂ ਹਥਿਆਰ ਬੱਧ ਲੁਟੇਰਿਆਂ ਵੱਲੋਂ ਕਰੀਬ ਢਾਈ ਲੱਖ ਰੁਪਏ ਦੀ ਖੋਹ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਖਨੌਰੀ ਪੁਲਸ ਨੇ ਨਾ-ਮਲੂਮ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕਤਰ ਜਾਣਕਾਰੀ ਅਨੁਸਾਰ ਜੇ.ਪੀ. ਟਰੇਡਿਗ ਕੰਪਨੀ ਖਨੌਰੀ ਦੇ ਮਾਲਕ ਜੈਪਾਲ ਗੋਇਲ ਠੇਕੇਦਾਰ ਨੇ ਘਟਨਾ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਿਓ-ਚੀਨੀ ਹੋਲਸੇਲ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਮੁਨੀਮ ਨਰੇਸ਼ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਸ਼ਹਿਰ ’ਚੋਂ ਮਾਲ ਦੇ ਪੈਸੇ ਇਕੱਠੇ ਕਰਕੇ ਲਿਆਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਰੋਜ਼ਾਨਾਂ ਦੀ ਤਰ੍ਹਾਂ ਉਹ ਅੱਜ ਵੀ ਪੈਸਿਆਂ ਦਾ ਹਿਸਾਬ ਕਰ ਰਹੇ ਸਨ ਕਿ ਇਸੇ ਦੌਰਾਨ ਤਿੰਨ ਨੌਜਵਾਨ ਇਕ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਉਸ ਦੀ ਦੁਕਾਨ 'ਤੇ ਆ ਗਏ। ਜਿਨ੍ਹਾਂ ਵਿਚੋਂ ਦੋ ਲੁਟੇਰੇ ਉਸ ਦੀ ਦੁਕਾਨ ਅੰਦਰ ਆ ਕੇ ਘਿਓ ਚੀਨੀ ਦਾ ਰੇਟ ਪੁੱਛਣ ਲੱਗੇ, ਜਦਕਿ ਤੀਸਰਾ ਨੌਜਵਾਨ ਦੁਕਾਨ ਦੇ ਬਾਹਰ ਹੀ ਖੜਾ ਰਿਹਾ, ਜਿਸ ਨੇ ਦੁਕਾਨ ਦਾ ਬਾਹਰੋਂ ਸ਼ਟਰ ਬੰਦ ਕਰ ਦਿੱਤਾ। ਦੁਕਾਨ ਦੇ ਅੰਦਰ ਖੜੇ ਲੁਟੇਰਿਆਂ ਨੇ ਪਿਸਤੌਲਾਂ ਕੱਢ ਕੇ ਉਨ੍ਹਾਂ 'ਤੇ ਤਾਣ ਲਈਆਂ ਅਤੇ ਦੁਕਾਨ ਅੰਦਰ ਪਏ ਸਾਰੇ ਪੈਸੇ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਜੈਪਾਲ ਗੋਇਲ ਨੇ ਦੱਸਿਆ ਕਿ ਉਸ ਵੇਲੇ ਦੁਕਾਨ ਅੰਦਰ ਕਰੀਬ ਢਾਈ ਲੱਖ ਰੁਪਏ ਪਏ ਸਨ, ਜਿਹੜੇ ਉਕਤ ਲੁਟੇਰੇ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਡੀ.ਐੱਸ.ਪੀ. ਮੂਨਕ ਰਛਪਾਲ ਸਿੰਘ ਨਾਲ ਰਾਬਤਾ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਖਨੌਰੀ ਵਿਖੇ ਨਾ-ਮਲੂਮ ਲੁਟੇਰਿਆ ਦੇ ਖਿਲਾਫ਼ ਕੇਸ ਦਰਜ ਕਰਕੇ ਟੀਮਾ ਬਣਾ ਦਿੱਤੀਆਂ ਗਈਆਂ ਹਨ। ਇਸ ਮਾਮਲੇ ਦੀ ਬਰੀਕੀ ਨਾਲ ਤਕਨੀਕੀ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਅਧਾਰ ’ਤੇ ਅੱਗੇ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur