ਪੈਟਰੋਲ-ਡੀਜ਼ਲ ''ਤੇ ਵੈਟ ਨਾ ਘਟਾਉਣ ਦੇ ਵਿਰੋਧ ''ਚ ਭਾਜਪਾ ਨੇ ਕੀਤਾ ਪ੍ਰਦਰਸ਼ਨ

10/10/2018 12:02:25 PM

ਰਾਜਪੁਰਾ (ਨਿਰਦੋਸ਼, ਚਾਵਲਾ)—ਭਾਰਤੀ ਜਨਤਾ ਪਾਰਟੀ ਜ਼ਿਲਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ  ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕ-ਵਿਰੋਧੀ ਹੈ। ਕੇਂਦਰ ਸਰਕਾਰ ਨੇ  ਬੀਤੇ ਦਿਨੀਂ ਪੈਟਰੋਲ ਤੇ ਡੀਜ਼ਲ 'ਤੇ ਢਾਈ ਰੁਪਏ ਘੱਟ ਕਰਨ ਤੋਂ ਬਾਅਦ ਦੇਸ਼ 'ਚ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਵਿਚ ਕੁੱਲ 5 ਰੁਪਏ ਪ੍ਰਤੀ ਲਿਟਰ ਰੇਟ ਘੱਟ ਕੀਤੇ ਜਾ ਚੁੱਕੇ ਹਨ। ਕੇਂਦਰ ਸਰਕਾਰ ਦੀ ਆਲੋਚਨਾ ਕਰਨ ਵਾਲੀ ਕਾਂਗਰਸ ਸਰਕਾਰ ਢਾਈ ਰੁਪਏ ਨਹੀਂ ਘਟਾ  ਰਹੀ ਹੈ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਕਾਂਗਰਸ ਸਰਕਾਰ  ਜਨਤਾ ਨੂੰ ਰਾਹਤ ਨਹੀਂ ਦੇਣਾ ਚਾਹੁੰਦੀ।  ਇਨ੍ਹਾਂ ਨੂੰ ਭਾਜਪਾ ਸੂਬਿਆਂ ਵਾਲੀ ਸਰਕਾਰਾਂ ਵਾਂਗ   ਵੈਟ ਨੂੰ ਘਟਾ ਕੇ  ਕੁੱਲ 5 ਰੁਪਏ ਘੱਟ ਕਰਨੇ ਚਾਹੀਦੇ ਹਨ। 

ਟਾਹਲੀ ਵਾਲਾ ਚੌਕ 'ਤੇ ਪੰਜਾਬ  ਦੇ ਮੁੱਖ ਮੰਤਰੀ ਦਾ ਪੁਤਲਾ ਸਾੜਨ ਤੋਂ ਪਹਿਲਾਂ ਬੋਲਦੇ ਹੋਏ ਨਾਗਪਾਲ ਨੇ ਕਿਹਾ ਕਾਂਗਰਸ ਸਰਕਾਰ ਰਾਜਪੁਰਾ ਦੇ ਇਲਾਕੇ ਵਿਚ 400 ਕਰੋੜ ਰੁਪਏ ਖਰਚ ਕਰਨ ਦੇ ਦਾਅਵੇ ਕਰ ਰਹੀ ਹੈ। ਇਸ ਵਿਚ ਕਿਸੇ ਤਰ੍ਹਾਂ ਦੀ ਸਚਾਈ  ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਜਗ੍ਹਾ 'ਤੇ ਕਾਂਗਰਸੀ ਆਗੂਆਂ ਨਾਲ ਬਹਿਸ ਕਰਨ ਨੂੰ ਤਿਆਰ ਹਨ ਤਾਂ ਕਿ ਕਾਂਗਰਸ ਪਾਰਟੀ ਦਾ ਝੂਠ ਜਨਤਾ  ਦੇ ਸਾਹਮਣੇ ਆ ਸਕੇ। ਨਾਗਪਾਲ ਨੇ ਕਿਹਾ ਆਉਣ ਵਾਲੇ ਦਿਨਾਂ ਭਾਜਪਾ  ਦੇ ਉੱਘੇ ਆਗੂ ਹਰਜੀਤ ਸਿੰਘ  ਗਰੇਵਾਲ  ਨਾਲ ਰਲ ਕੇ ਕਾਂਗਰਸ ਸਰਕਾਰ ਦਾ ਡਟ ਕੇ  ਵਿਰੋਧ ਕੀਤਾ ਜਾਵੇਗਾ। 

ਇਸ ਦੌਰਾਨ ਮੰਡਲ ਪ੍ਰਧਾਨ ਸੰਜੇ ਬੱਗਾ, ਵਿਨੋਦ ਚਾਵਲਾ, ਪਰਮਿੰਦਰ ਰਾਏ, ਸੁਖਵਿੰਦਰ ਸਿੰਘ ਸੁੱਖੀ, ਰਿੰਕੂ ਚੌਧਰੀ, ਸੰਦੀਪ ਜਿੰਦਲ ਤੇ ਜੈਮਲ ਸਿੰਘ  ਸਮੇਤ ਹੋਰ ਭਾਜਪਾ ਨੇਤਾ ਮੌਜੂਦ ਸਨ।