ਸ਼ਹਿਰ ਦੇ ਲੋਕਾਂ ਦਾ ਐਲਾਨ, ਝੂਠੇ ਮੁਕੱਦਮੇ ਰੱਦ ਕਰੋ ਤਾਂ ਹੀ ਦੇਵਾਂਗੇ ਵੋਟ

04/25/2019 6:26:34 PM

ਬੁਢਲਾਡਾ (ਬਾਂਸਲ)— ਸਥਾਨਕ ਨਗਰ ਕੌਸਲ ਪ੍ਰਧਾਨ ਆਤਮਹੱਤਿਆ ਮਾਮਲੇ 'ਚ 15 ਸ਼ਹਿਰੀਆਂ ਖਿਲਾਫ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਅਤੇ ਵਿਕਾਸ ਦੇ ਨਾਮ 'ਤੇ ਸ਼ਹਿਰ ਦੇ ਲੋਕਾਂ ਨੂੰ ਕੀਤੇ ਜਾ ਰਹੇ ਤੰਗ ਪ੍ਰੇਸ਼ਾਨ ਦੇ ਰੋਸ ਵਜੋਂ ਅੱਜ ਬੁਢਲਾਡਾ ਮੁਕੰਮਲ ਤੌਰ 'ਤੇ ਬੰਦ ਰਿਹਾ। ਸ਼ਹਿਰ ਦੇ ਲੋਕਾਂ ਵੱਲੋਂ ਰਾਮਲੀਲਾ ਗਰਾਉਡ ਤੋਂ ਲੈ ਕੇ ਪੂਰੇ ਸ਼ਹਿਰ 'ਚ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਮੌਕੇ 'ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੀ ਤਰਸਯੌਗ ਹਾਲਤ ਲਈ ਨਗਰ ਸੁਧਾਰ ਸਭਾ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਦੇ ਵਾਰ ਵਾਰ ਭਰੋਸਾ ਦੇਣ ਦੇ ਬਾਵਜੂਦ ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਸ਼ਹਿਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। 


ਉਨ੍ਹਾਂ ਮੰਗ ਕੀਤੀ ਕਿ ਨਗਰ ਕੋਸਲ ਪ੍ਰਧਾਨ ਆਤਮਹੱਤਿਆ ਮਾਮਲੇ 'ਚ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਨੂੰ ਤੁਰੰਤ ਰੱਦ ਕੀਤੇ ਜਾਣ, ਸ਼ਹਿਰ ਦੀਆਂ ਆਮ ਸੜਕਾਂ ਦੇ ਨਿਰਮਾਣ ਕਾਰਜ਼ਾ 'ਚ ਤੇਜ਼ੀ ਲਿਆਦੀ ਜਾਵੇ। ਦੂਜੇ ਪਾਸੇ ਬਾਰ ਐਸ਼ੋਸ਼ੀਏਸ਼ਨ ਵੱਲੋਂ ਵੀ ਬੰਦ ਦੀ ਹਮਾਇਤ ਕਰਦਿਆਂ ਇਕ ਦਿਨ ਹੜਤਾਲ ਕੀਤੀ ਗਈ। ਇਸ ਦੌਰਾਨ ਸ਼ਹਿਰ ਦੇ ਸਮੂੱਚੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਵੀ ਬੰਦ ਰਹੀਆ। ਰੋਸ ਮਾਰਚ ਤੋਂ ਬਾਅਦ ਸਥਾਨਕ ਰਾਮਲੀਲਾ ਗਰਾਉਡ 'ਚ ਧਰਨਾ ਵੀ ਦਿੱਤਾ ਗਿਆ ਅਤੇ ਇਸ ਦੌਰਾਨ ਮਤਾ ਪਾਸ ਕਰਕੇ ਸਰਬਸੰਮਤੀ ਨਾਲ 7 ਮਈ ਤੱਕ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ। ਇਸ ਮੌਕੇ 'ਤੇ ਹਲਕਾ ਵਿਧਾਇਕ ਪ੍ਰਿਸੀਪਲ ਬੁੱਧ ਰਾਮ, ਸਭਾ ਦੇ ਪ੍ਰਧਾਨ ਸੱਤਪਾਲ ਸਿੰਘ ਕਟੋਦੀਆ, ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸ਼ੁਸ਼ੀਲ ਕੁਮਾਰ ਬਾਂਸਲ, ਟਿੰਕੂ ਪੰਜਾਬ, ਰਾਕੇਸ਼ ਕੁਮਾਰ ਕੰਟਰੀ, ਰਾਕੇਸ਼ ਰਸਵੰਤਾ, ਸੱਤਪਾਲ ਸਿੰਘ, ਸ਼ਤੀਸ਼ ਕੁਮਾਰ ਸਿੰਗਲਾ, ਹੰਸ ਰਾਜ ਸਾਬਕਾ ਸਰਪੰਚ, ਸੁਭਾਸ਼ ਵਰਮਾ, ਆੜਤੀਆ ਐਸ਼ੋਸ਼ੀਏਸਨ ਦੇ ਪ੍ਰਧਾਨ ਰਾਜ ਕੁਮਾਰ ਬੋੜਾਵਾਲੀਆਂ, ਕੱਪੜਾ ਐਸ਼ੋਸ਼ੀਏਸਨ ਦੇ ਪ੍ਰਧਾਨ ਦਿਵਾਨ ਸਿੰਘ ਗੁਲਿਆਣੀ ਆਦਿ ਸ਼ਹਿਰਵਾਸੀ ਹਾਜ਼ਰ ਸਨ। 


ਵੜਿੰਗ ਦੇ ਨਜ਼ਦੀਕੀ ਨੇ 7 ਮਈ ਤੱਕ ਸਮੱਸਿਆ ਹੱਲ ਕਰਨ ਦਾ ਦਿੱਤਾ ਭਰੋਸਾ
ਨਗਰ ਸੁਧਾਰ ਸਭਾ ਦੇ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਬੰਦ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਸਾਥੀ ਭਾਰਤ ਭੂਸ਼ਨ ਬਿੱਟਾਂ ਸ੍ਰੀ ਮੁਕਤਸਰ ਸਾਹਿਬ ਨੇ ਸ਼ਹਿਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ 7 ਮਈ ਤੱਕ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ। ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ ਜ਼ਮੀਨੀ ਪੱਧਰ ਦੀ ਸਥ਼ਿਤੀ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।

shivani attri

This news is Content Editor shivani attri