ਲੋਕ ਕਾਂਗਰਸ ਪਾਰਟੀ ਦੇ ਹੱਕ ’ਚ ਇਤਿਹਾਸਕ ਫੈਸਲਾ ਲੈਣਗੇ : ਜਿੰਦਾ

03/25/2019 1:20:58 AM

ਜ਼ੀਰਾ, (ਅਕਾਲੀਆਂਵਾਲਾ)- ਦੇਸ਼ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ  ਕੇ ਲੋਕ ਇਸ ਵਾਰ  ਇਕ ਇਤਿਹਾਸਕ ਫੈਸਲਾ ਲੈਣ ਜਾ ਰਹੇ ਹਨ, ਜਿਸ ਕਰ ਕੇ ਕੇਂਦਰੀ  ਤਖ਼ਤ ’ਤੇ ਕੁਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਕਾਂਗਰਸ  ਪਾਰਟੀ ਦੀ ਬਿਰਾਜਮਾਨ ਹੋਵੇਗੀ। ਇਹ  ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ  ਸਕੱਤਰ ਤੇ ਸਮਾਜ-ਸੇਵੀ ਰਾਜਿੰਦਰ ਸਿੰਘ  ਜਿੰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਹੁਣ ਫਿਰਕਾਪ੍ਰਸਤ ਪਾਰਟੀਆਂ ਤੋਂ ਅੱਕ  ਚੁੱਕੇ ਹਨ ਕਿਉਂਕਿ ਧਰਮ ਦੇ ਨਾਂ ਹੇਠ ਹਮੇਸ਼ਾ ਅਕਾਲੀ-ਭਾਜਪਾ ਗੱਠਜੋੜ  ਨੇ ਰਾਜਨੀਤੀ ਕੀਤੀ  ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼  ’ਚ ਆਰਥਕ ਸੰਕਟ ਹੋਰ  ਗੰਭੀਰ ਹੋਇਆ  ਅਤੇ ਭਾਰਤ ਦੇ ਸਾਰੇ ਲੋਕ ਇਸ ਸੰਕਟ ਦੀ ਮਾਰ ਹੇਠ ਹਨ। ਭਾਰਤ ਨੂੰ ਆਰਥਕ  ਸੰਕਟ ਤੋਂ ਮੁਕਤ ਕਰਨ  ਲਈ ਦੇਸ਼ ਵਿਚ ਕਾਂਗਰਸ ਦੀ ਸਰਕਾਰ ਲਿਆਉਣਾ ਅਤਿ ਜ਼ਰੂਰੀ ਹੈ। ਕਿਸਾਨੀ ਇਸ ਸੰਕਟ ਦਾ ਸਭ ਤੋਂ ਵੱਧ ਸ਼ਿਕਾਰ ਹੈ। ਆਏ ਦਿਨ ਪੂਰੇ ਦੇਸ਼ ’ਚ  ਖ਼ੁਦਕੁਸ਼ੀਆਂ ਹੋ ਰਹੀਆਂ ਹਨ।  ਹੁਣ ਲੋਕ ਸਭਾ ਦੀ ਚੋਣਾਂ ਜਿੱਤਣ ਲਈ ਮੋਦੀ ਕੋਲ ਕੋਈ ਵੀ ਨਵਾਂ ਜੁਮਲਾ ਨਹੀਂ  ਹੈ, ਜਿਸ ਕਰ ਕੇ ਦੇਸ਼ ਦੇ ਲੋਕ ਇਕ ਇਤਿਹਾਸਕ ਫੈਸਲਾ ਲੈ ਕੇ ਕਾਂਗਰਸ ਪਾਰਟੀ ਨੂੰ ਸੱਤਾ  ’ਤੇ ਬਿਰਾਜਮਾਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ  ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ  ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਮਿਹਨਤ ਨਾਲ  ਪ੍ਰਚਾਰ ਕੀਤਾ ਜਾਵੇਗਾ। ਪਾਰਟੀ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਦੀ ਡਿਊਟੀ ਜਿਸ ਵੀ  ਖੇਤਰ ’ਚ ਲੱਗੇਗੀ, ਉਸ ਖੇਤਰ ਦੇ ਵਰਕਰਾਂ ਨੂੰ ਨਾਲ ਲੈ ਕੇ ਉਹ ਘਰ-ਘਰ ਜਾ ਕੇ ਲੋਕ ਸਭਾ  ਚੋਣਾਂ ’ਚ ਪ੍ਰਚਾਰ ਕਰਨਗੇ। 

Bharat Thapa

This news is Content Editor Bharat Thapa