ਸਟੇਟਸ ਸਿੰਬਲ ਲਈ ਬੰਦੂਕ ਰੱਖਦੇ ਨੇ ਲੋਕ! ਹਥਿਆਰਾਂ ਦੀ ਗਿਣਤੀ ਦੇ ਮਾਮਲੇ ''ਚ ਵਿਸ਼ਵ ’ਚ ਭਾਰਤ ਦੂਜੇ ਨੰਬਰ ''ਤੇ

11/29/2022 1:12:27 PM

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਦੁਨੀਆ ਭਰ ’ਚ ਹਥਿਆਰ ਖਾਸ ਕਰ ਕੇ ਬੰਦੂਕ ਅਤੇ ਰਿਵਾਲਵਰ (ਫਾਇਰ ਆਰਮ) ਰੱਖਣ ਦਾ ਰਿਵਾਜ ਵੀ ਜ਼ੋਰ ਫੜ੍ਹ ਰਿਹਾ ਹੈ। ਭਾਰਤ ਵੀ ਇਸ ਹੋੜ ’ਚ ਪਿੱਛੇ ਨਹੀਂ ਹਨ। ਇਕ ਸਰਵੇਖਣ ਮੁਤਾਬਕ ਬੰਦੂਕ ਅਤੇ ਰਿਵਾਲਵਰ ਦੀ ਗਿਣਤੀ ਜਿਨ੍ਹਾਂ ਦੇਸ਼ਾਂ ’ਚ ਸਭ ਤੋਂ ਜ਼ਿਆਦਾ ਹੈ, ਉਨ੍ਹਾਂ ’ਚ ਭਾਰਤ ਦਾ ਦੂਜਾ ਨੰਬਰ ਹੈ। ਇਸ ਸੂਚੀ ’ਚ ਅਮਰੀਕਾ ਨੰਬਰ ਇਕ ’ਤੇ ਹੈ। ਅੰਕੜੇ ਇਸ ਗੱਲ ਦੇ ਗਵਾਹ ਨੇ ਕਿ ਫਾਇਰ ਆਰਮ ਰੱਖਣ ਵਾਲੇ ਦੁਨੀਆ ਦੇ ਮੋਹਰੀ ਪੰਜ ਦੇਸ਼ਾਂ ’ਚ ਦੂਸਰੇ ਨੰਬਰ ’ਤੇ ਮੌਜੂਦ ਭਾਰਤ ਇਸ ਸੂਚੀ ਦੇ ਨੰਬਰ ਇਕ ਦੇਸ਼ ਅਮਰੀਕਾ ਤੋਂ ਬਹੁਤ ਘੱਟ ਹਿੰਸਕ ਸਮਾਜ ਹੈ। ਭਾਰਤ ’ਚ ਔਸਤਨ ਪ੍ਰਤੀ ਇਕ ਲੱਖ ਲੋਕਾਂ ’ਚ ਸਿਰਫ਼ 2.78 ਲੋਕਾਂ ਦਾ ਕਤਲ ਹੁੰਦੇ ਹਨ। ਜਦਕਿ ਅਮਰੀਕਾ ’ਚ ਇਹ ਅੰਕੜਾ ਪ੍ਰਤੀ ਇਕ ਲੱਖ ਵਿਅਕਤੀਆਂ ’ਚ 4.96 ਕਤਲ ਦਾ ਹੈ। ਇਸ ਨਾਲ ਇਹ ਵੀ ਸਾਫ ਹੁੰਦਾ ਹੈ ਕਿ ਭਾਰਤ ’ਚ ਬੰਦੂਕ ਜਾਂ ਰਿਵਾਲਵਰ ਰੱਖਣ ਦਾ ਵੱਡਾ ਕਾਰਨ ਸਟੇਟਸ ਸਿੰਬਲ ਹੁੰਦਾ ਹੈ। 

ਇਹ ਵੀ ਪੜ੍ਹੋ- ਹਾਲ-ਏ-ਪੰਜਾਬ! ਫਿਰੋਜ਼ਪੁਰ 'ਚ ਨਸ਼ੇੜੀ ਪਿਓ ਵੱਲੋਂ ਧੀ ਨੂੰ ਵੇਚਣ ਦੀ ਕੋਸ਼ਿਸ਼, ਭਰਾ 'ਤੇ ਬੇਸਬਾਲ ਨਾਲ ਹਮਲਾ

ਆਤਮ ਰੱਖਿਆ ਦੇ ਨਾਂ ’ਤੇ ਦੇਸ਼ ’ਚ ਧੜੱਲੇ ਨਾਲ ਬੰਦੂਕਾਂ ਅਤੇ ਰਿਵਾਲਵਰ ਦੇ ਲਾਇਸੈਂਸ ਦਿੱਤੇ ਜਾ ਰਹੇ ਹਨ। ਇਸਦੇ ਲਈ ਕਈ ਸੂਬਿਆਂ ਨੇ ਫਾਸਟ ਟ੍ਰੈਕ ਪ੍ਰਸ਼ਾਸਨਿਕ ਵਿਵਸਥਾਵਾਂ ਵੀ ਬਣਾਈਆਂ ਗਈਆਂ ਹਨ। ਦੇਸ਼ ’ਚ ਜ਼ਿਆਦਾਤਰ ਫਾਇਰ ਆਰਮ ਗੈਰ ਲਾਇਸੈਂਸ ਹਨ, ਅੰਕੜੇ ਗਵਾਹੀ ਦਿੰਦੇ ਹਨ ਕਤਲ ਜਿਹੀਆਂ ਸੰਗੀਨ ਵਾਰਦਾਤਾਂ ਦੇ ਜ਼ਿਆਦਾ ਮਾਮਲਿਆਂ ’ਚ ਗੈਰ ਲਾਇਸੈਂਸ ਹਥਿਆਰਾਂ ਦੀ ਵਰਤੋਂ ਹੁੰਦਾ ਹੈ। ਬੰਦੂਕਾਂ ਦੀ ਵਧਦੀ ਗਿਣਤੀ ਨਾਲ ਸਿਰਫ਼ ਜਾਗਰੂਕ ਨਾਗਰਿਕ ਜਾਂ ਸਮਾਜਿਕ ਸੰਗਠਨ ਹੀ ਨਹੀਂ ਬਲਕਿ ਕੁਝ ਸੂਬਿਆਂ ਦੀਆਂ ਸਰਕਾਰਾਂ ਵੀ ਚਿੰਤਤ ਹਨ। ਪੰਜਾਬ ’ਚ ਲਗਾਤਾਰ ਵਧ ਰਹੀ ਹਿੰਸਾ ਸਬੰਧੀ ਸੂਬਾ ਸਰਕਾਰ ਗੰਭੀਰ ਹੋ ਗਈ ਹੈ ਅਤੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਸਖ਼ਤ ਰਵੱਈਆ ਅਪਣਾ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਸ਼ਰੇਆਮ ਅਕਾਲੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

ਜ਼ਿਕਰਯੋਗ ਹੈ ਕਿ ਪੰਜਾਬ ’ਚ ਹਥਿਆਰਾਂ ਦਾ ਦਿਖਾਵਾ ਅਤੇ ਗੰਨਾਂ ’ਚ ਇਸਦੇ ਵਰਤੋਂ ਦਾ ਕਲਚਰ ਬਹੁਤ ਲੋਕ ਪ੍ਰਿਯ ਹੈ। ਇਸਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਸੂਬੇ ’ਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਰੋਕ ਰਹੇਗੀ ਅਤੇ ਨਾਲ ਹੀ ਹੁਣ ਤੱਕ ਜਾਰੀ ਸਾਰੇ ਹਥਿਆਰਾਂ ਦੇ ਲਾਇਸੈਂਸ ਦੀ ਅਗਲੇ ਤਿੰਨ ਮਹੀਨਿਆਂ ’ਚ ਪੂਰੀ ਸਮੀਖਿਆ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਤੈਅ ਕੀਤਾ ਹੈ ਕਿ ਨਵੇਂ ਹਥਿਆਰ ਦੇ ਲਈ ਉਦੋਂ ਤੱਕ ਲਾਇਸੈਂਸ ਨਹੀਂ ਦਿੱਤਾ ਜਾਵੇਗਾ, ਜਦਕਿ ਜ਼ਿਲ੍ਹਾ ਕਲੈਕਟਰ ਵਿਅਕਤੀਗਤ ਰੂਪ ਨਾਲ ਸੰਤੁਸ਼ਟ ਨਾ ਹੋਵੇ ਕਿ ਅਜਿਹਾ ਕਰਨ ਲਈ ਅਸਧਾਰਨ ਆਧਾਰ ਮੌਜੂਦ ਹਨ। ਪੰਜਾਬ ’ਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਨੂੰ ਰੋਕਣ ਲਈ ਵੀ ਸਰਕਾਰ ਨੇ ਸਖ਼ਤ ਕਦਮ ਉਠਾਏ ਹਨ। ਇਸੇ ਤਹਿਤ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਨਹੀਂ ਹੋ ਸਕੇਗਾ। ਸੋਸ਼ਲ ਮੀਡੀਆ ’ਤੇ ਵੀ ਕੋਈ ਵਿਅਕਤੀ ਆਪਣੇ ਲਾਇਸੈਂਸਸ਼ੁਦਾ ਹਥਿਆਰ ਦਾ ਪ੍ਰਦਰਸ਼ਨ ਨਹੀਂ ਕਰੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto