ਪਟਵਾਰ ਯੂਨੀਅਨ 23 ਤੱਕ ਦਫਤਰੀ ਕੰਮ-ਕਾਜ ਬੰਦ ਰੱਖਣ ਦਾ ਕੀਤਾ ਫੈਸਲਾ

05/18/2021 8:16:11 PM

ਮੰਡੀ ਲਾਧੂਕਾ (ਸੰਧੂ) : ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਦੀ ਇਕ ਮੀਟਿੰਗ ਤਹਿਸੀਲ ਪ੍ਰਧਾਨ ਵਜੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸਮੂਹ ਪਟਵਾਰੀ ਅਤੇ ਕਾਨਨਗੋ ਹਾਜ਼ਰ ਹੋਏ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੋਵਿਡ-19 ਦੇ ਦਿਨੋ ਦਿਨ ਵੱਧ ਰਹੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਮਿਤੀ 19-20 ਅਤੇ 21 ਮਈ 2021 ਨੂੰ ਦਫਤਰਾਂ ’ਚ ਪਬਲਿਕ ਡੀਲਿੰਗ ਦਾ ਕੰਮ ਬਿਲਕੁੱਲ ਬੰਦ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਦੀ ਪੰਥਕ ਸਿਆਸਤ ’ਚ ਵੱਡਾ ਧਮਾਕਾ, ਢੀਂਡਸਾ ਤੇ ਬ੍ਰਹਮਪੁਰਾ ਨੇ ਐਲਾਨਿਆ ਨਵਾਂ ਦਲ

ਕੋਈ ਪਟਵਾਰੀ ਕਾਨੂਨਗੋ, ਡਾਟਾ ਐਂਟਰੀ ਦਾ ਕੰਮ ਕੰਪਿਊਟਰ ’ਤੇ ਨਹੀਂ ਕਰਵਾਏਗਾ । ਇਸ ਤੋਂ ਇਲਾਵਾ ਅਗਲਾ ਫੈਸਲਾ 24 ਮਈ ਨੂੰ ਹਾਲਾਤ ਨੂੰ ਦੇਖਦੇ ਹੋਏ ਕੀਤਾ ਜਾਵੇਗਾ। ਇਸ ਸਬੰਧੀ ਯੂਨੀਅਨ ਵਲੋਂ ਤਹਿਸੀਲਦਾਰ ਨੂੰ ਸੂਚਨਾ ਪੱਤਰ ਵੀ ਸੌਂਪਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਲਗਭਗ ਹਰ 42ਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹੋ ਰਹੀ ਮੌਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

Anuradha

This news is Content Editor Anuradha