ਪਟਿਆਲਾ ਪੁਲਸ ਵੱਲੋਂ ਕਤਲ ਤੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ

11/25/2023 6:17:14 PM

ਪਟਿਆਲਾ - ਸ੍ਰੀ ਵਰੁਣ ਸ਼ਰਮਾ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਵੱਡੀ ਕਾਮਯਾਬੀ ਮਿਲੀ ਹੈ। ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ PPS, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਸੁਰਿੰਦਰ ਮੋਹਨ PPS, ਉਪ ਕਪਤਾਨ ਪੁਲਸ ਰਾਜਪੁਰਾ ਦੀ ਅਗਵਾਈ 'ਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਅਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਰਾਜਪੁਰਾ ਦੀ ਪੁਲਸ ਪਾਰਟੀ ਵਲੋਂ ਲੁੱਟਾ-ਖੋਹਾਂ ਕਰਨ ਵਾਲੇ ਅਪਰਾਧੀਆਂ ਖ਼ਿਲਾਫ਼ ਖਾਸ ਮੁਹਿੰਮ ਚਲਾਈ ਗਈ ਸੀ। 

ਜਿਸ ਦੇ ਤਹਿਤ ਪਟਿਆਲਾ ਪੁਲਸ ਵੱਲੋਂ ਮਿਤੀ 24.11.2023 ਨੂੰ ਗੁਰਦੀਪ ਸਿੰਘ ਦੀਪੀ ਪੁੱਤਰ ਰਾਮ ਚੰਦ, ਬਰਿੰਦਰ ਸਿੰਘ ਪੁੱਤਰ ਹਰਮੀਤ ਸਿੰਘ ਵਾਸੀਆਨ ਨੋਗਾਵਾਂ, ਗੁਰਦੀਪ ਸਿੰਘ ਦੀਪਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਬਾਲਪੁਰ ਥਾਣਾ ਮੂਲੇਪੁਰ ਜਿਲ੍ਹਾ ਫਗਸ, ਸਰਬਜੀਤ ਕੁਮਾਰ ਸਰਬੂ ਪੁੱਤਰ ਰਾਮ ਮੂਰਤੀ ਅਤੇ ਰਵਿੰਦਰ ਸਿੰਘ ਮੋਨੂੰ ਪੁੱਤਰ ਧਰਮ ਪਾਲ ਵਾਸੀਆਨ ਬਠੋਣੀਆਂ ਖੁਰਦ ਥਾਣਾ ਸੰਭੂ ਨੂੰ ਥਾਣਾ ਸਦਰ ਰਾਜਪੁਰਾ ਦੇ ਏਰੀਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾ ਪਾਸੋਂ 3 ਪਿਸਟਲ 32 ਬੋਰ, 5 ਮੈਗਜੀਨ, 14 ਰੋਂਦ ਅਤੇ ਇਕ ਚਾਕੂ ਅਤੇ ਵਾਰਦਾਤ 'ਚ ਵਰਤੇ 2 ਵਹੀਕਲ ਬਰਾਮਦ ਕਰਨ ਦੀ ਸਫ਼ਲਤਾ ਹਾਸਲ ਕੀਤੀ ਹੈ।ਇਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਰਾਜਪੁਰਾ ਵਿਖੇ ਹੋਏ ਅੰਨਾ ਕਤਲ ਵੀ ਟਰੇਸ ਹੋਇਆ ਅਤੇ 12 ਹੋਰ ਲੁੱਟਖੋਹ ਦੀਆਂ ਵਾਰਦਾਤਾਂ ਵੀ ਟਰੇਸ ਹੋਈਆਂ ਹਨ। ਇਸ ਤੋਂ ਇਲਾਵਾ ਇਕ ਹੋਰ ਰਾਜਪੁਰਾ ਦੇ ਏਰੀਆਂ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। 

ਇਹ ਵੀ ਪੜ੍ਹੋ-  ਟਰੇਨ 'ਚ ਖ਼ਰਾਬ ਖਾਣਾ ਪਰੋਸਣ 'ਤੇ ਲੱਗੇਗਾ ਭਾਰੀ ਜੁਰਮਾਨਾ, ਤੈਅ ਕੀਤੀਆਂ 4 ਸ਼੍ਰੇਣੀਆਂ

ਉਨ੍ਹਾਂ  ਅੱਗੇ ਦੱਸਿਆ ਕਿ ਮਿਤੀ 22.11.2923 ਨੂੰ ਪਟਿਆਲਾ ਪੁਲਸ ਨੂੰ ਲੁੱਟਖੋਹਾਂ ਕਰਨ ਵਾਲੇ ਗਿਰੋਹ ਬਾਰੇ ਗੁਪਤ ਸੂਚਨਾ ਮਿਲਣ ਪਰ ਮੁਕੱਦਮਾ ਨੰਬਰ 102 ਮਿਤੀ 22.11.2023 ਅ/ਧ 399,402 ਹਿੰ:ਦ: 25 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਬਰ-ਖ਼ਿਲਾਫ਼ ਗੁਰਦੀਪ ਸਿੰਘ ਦੀਪੀ ਅਤੇ ਬਰਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਸਰਬਜੀਤ ਕੁਮਾਰ ਸਰਬ ਅਤੇ ਗੁਰਵਿੰਦਰ ਸਿੰਘ ਮੋਨੂੰ ਉਕਤਾਨ ਦੇ ਦਰਜ ਕੀਤਾ ਗਿਆ ਸੀ। ਤਫ਼ਤੀਸ ਦੌਰਾਨ ਉਕਤਾਨ ਦੋਸ਼ੀਆਨ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ, ਗੁਰਦੀਪ ਸਿੰਘ ਉਰਫ ਦੀਪਾ, ਸਰਬਜੀਤ ਕੁਮਾਰ ਉਰਫ ਸਰਬੂ, ਗੁਰਵਿੰਦਰ ਸਿੰਘ ਉਰਫ ਮੈਨੂੰ ਉਕਤਾਨ ਨੂੰ ਮਿਤੀ 24.11.2023 ਨੂੰ ਮੇਨ ਹਾਈਵੇ ਸਰਵਿਸ ਰੋਡ ਟੀ-ਪੁਆਇਟ ਉਸਕੀ ਜੱਟਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਦੌਰਾਨ 3 ਪਿਸਟਲ 32 ਬੋਰ, 5 ਮੈਗਜੀਨ, 14 ਰੋਂਦ, ਇਕ ਚਾਕੂ ਬਰਾਮਦ ਹੋਏ ਅਤੇ 2 ਮੋਟਰਸਾਇਕਲ, ਹੀਰੋ ਪੋਸਨ ਬਿਨਾਂ ਨੰਬਰੀ ਅਤੇ ਇਕ ਮੋਟਰਸਾਇਕਲ ਸਪਲੈਡਰ ਨੰਬਰੀ PB-39- 9669 ਜੋ ਕਿ ਵਾਰਦਾਤਾਂ 'ਚ ਵਰਤੋਂ ਕੀਤੇ ਸੀ, ਵੀ ਬਰਾਮਦ ਕੀਤੇ ਗਏ ਹਨ। 

ਐੱਸ.ਐੱਸ.ਪੀ. ਪਟਿਆਲਾ ਨੇ ਅਹਿਮ ਖੁਲਾਸੇ ਕਰਦਿਆਂ ਦੱਸਿਆ ਕਿ ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ ਕੀਤੇ ਦੋਸ਼ੀਆਨ ਦੀ ਪੁੱਛਗਿੱਛ 'ਤੇ ਖੁਲਾਸਾ ਹੋਇਆ ਕਿ ਰਾਜਪੁਰਾ ਵਿਖੇ ਡਾਕਟਰ ਦਿਨੇਸ਼ ਕੁਮਾਰ ਗੋਸੁਆਮੀ ਉਰਫ਼ ਮੈਨੂੰ (ਉਮਰ 4 ਸਾਲ) ਵਾਸੀ ਮਕਾਨ ਨੰਬਰ 38 ਦੁਰਗਾ ਕਲੋਨੀ ਰਾਜਪੁਰਾ ਜੋ ਕਿ ਗੁਰੂ ਅੰਗਦ ਦੇਵ ਕਲੋਨੀ ਜੰਡੋਲੀ ਰੋਡ ਵਿਖੇ ਕਤਲ ਵੀ ਇਸ ਗੈਂਗ ਦੇ ਮੈਂਬਰਾਂ ਨੇ ਹੀ ਕੀਤਾ ਸੀ। ਮਿਤੀ 12.08.2023 ਨੂੰ ਡਾਕਟਰ ਦਿਨੇਸ਼ ਕੁਮਾਰ ਗੋਸੁਆਮੀ ਉਰਫ ਮੈਨੂੰ ਆਪਣੀ ਦੁਕਾਨ ਬੰਦ ਕਰਨ ਲੱਗਾ ਤਾਂ ਨਾ ਮਾਲੂਮ ਵਿਅਕਤੀਆਂ ਵੱਲੋਂ ਇਸਦਾ ਕਤਲ ਕੀਤਾ ਗਿਆ ਸੀ, ਜੋ ਮੌਕਾ ਤੋਂ ਦੋਸ਼ੀਆਨ ਫ਼ਰਾਰ ਹੋ ਗਏ ਸੀ ਅਤੇ ਡਾਕਟਰ ਦਿਨੇਸ਼ ਗਸੁਆਮੀ ਦੇ ਫਾਇਰ ਲੱਗਣਾ ਵੀ ਪਾਇਆ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 248 ਮਿਤੀ 13.08.2023 ਅ/ਧ 302 ਹਿੰ:ਦਿ: ਥਾਣਾ ਸਿਟੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ। ਇਹ ਕਤਲ ਇਸ ਗਿਰੋਹ ਦੇ ਤਿੰਨ ਮੈਬਰਾਂ ਗੁਰਦੀਪ ਸਿੰਘ ਉਰਫ਼ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਉਕਤਾਨ ਵੱਲੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ

 ਇਸ ਤੋਂ ਇਲਾਵਾ ਦੋਸ਼ੀਆਨ ਉਕਤ ਨੇ ਰਲਕੇ ਮਿਤੀ 11-06-2023 ਨੂੰ ਸੰਭੂ ਤੋਂ ਘਨੌਰ ਨੇੜੇ ਆਈ.ਬੀ ਗਰੁੱਪ ਫੀਡ ਫੈਕਟਰੀ ਸੰਧਾਰਸੀ ਦੇ ਨੇੜੇ ਆਸਮ ਕਰਿਆਣਾ ਸਟੋਰ ਪਰ ਫਾਇਰ ਕਰਕੇ ਲੁੱਟ-ਖੋਹ ਕੀਤੀ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 53 ਮਿਤੀ 11.06.2023 ਅ/ਧ 379ਬੀ IPC, 25 ਅਸਲਾ ਐਕਟ ਥਾਣਾ ਘਨੌਰ ਦਰਜ ਹੈ, ਜੋ ਵੀ ਉਕਤ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ, ਜੋ ਵੀ ਟਰੇਸ ਹੋਈ ਹੈ। ਦੋਸ਼ੀਆਨ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਪਿਛਲੇ 4-5 ਮਹੀਨਿਆਂ ਦੌਰਾਨ ਰਾਜਪੁਰਾ ਤੋਂ ਅੰਬਾਲਾ ਰੋਡ ਮੇਨ ਹਾਈਵੇ ਰੋਡ ਅਤੇ ਸੰਭੂ ਤੋਂ ਘਨੌਰ ਰੋਡ 'ਤੇ ਰਾਤ ਸਮੇਂ ਮੋਟਰਸਾਇਕਲ 'ਤੇ ਸਵਾਰ ਹੋਕੇ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਪਿਸਟਲ ਦੀ ਨੋਕ 'ਤੇ ਪੈਸਿਆਂ ਦੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਜਿਨ੍ਹਾ ਵੱਲੋਂ ਕਰੀਬ 10 ਦੇ ਕਰੀਬ ਸਨੋਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 ਗੈਂਗ ਬਾਰੇ ਜਾਣਕਾਰੀ ਐੱਸ.ਐੱਸ.ਪੀ ਪਟਿਆਲਾ ਨੇ ਦੱਸਿਆ ਕਿ ਡਾਕਟਰ ਦਿਨੇਸ਼ ਗੋਸੁਆਮੀ ਦੇ ਕਤਲ ਦੀ ਵਾਰਦਾਤ ਅਤੇ ਕਰਿਆਨਾ ਸਟੋਰ 'ਚ ਵਾਰਦਾਤ ਵਿੱਚ ਮੁੱਖ ਤੌਰ 'ਤੇ ਗ੍ਰਿਫ਼ਤਾਰ ਦੋਸ਼ੀਆਨ ਵਿੱਚੋਂ ਗੁਰਦੀਪ ਸਿੰਘ ਉਰਫ਼ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਉਕਤਾਨ ਤਿੰਨੇ ਦੋਸ਼ੀਆਨ ਸ਼ਾਮਲ ਸੀ। ਇਹ ਕਤਲ ਭਗੌੜੇ ਚੱਲ ਰਹੇ ਇੱਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋ ਪੁੱਤਰ ਸੁਖਜਿੰਦਰ ਸਿੰਘ ਵਾਸੀ ਦੀਪ ਸਿੰਘ ਨਗਰ ਰਾਜਪੁਰਾ ਦੇ ਕਹਿਣ 'ਤੇ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਦੋਸ਼ੀਆਨ ਨੇ ਡਾਕਟਰ ਦਿਨੇਸ਼ ਗੋਸੁਆਮੀ ਦੇ ਕਤਲ ਸਮੇਂ ਕਾਊਂਟਰ ਦੇ ਦਰਾਜ ਵਿੱਚ ਪਏ ਪੈਸੇ ਲੁੱਟਣ ਦੇ ਬਾਰੇ ਵੀ ਇੰਕਸਾਫ ਕੀਤਾ ਹੈ। ਉਕਤ ਗਿਰੋਹ ਦੇ ਮੈਂਬਰ ਹੁਣ ਰਾਜਪੁਰਾ ਦੇ ਆਸ-ਪਾਸ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਜੋ ਗ੍ਰਿਫ਼ਤਾਰ ਕੀਤੇ ਦੂਜੇ ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਸੋਨੂੰ ਅਤੇ ਸਰਬਜੀਤ ਕੁਮਾਰ ਉਰਫ਼ ਸਰਬ ਵਾਸੀਆਨ ਪਿੰਡ ਬਠਣੀਆਂ ਖੁਰਦ ਵੀ ਇਹਨਾਂ ਨਾਲ ਲੁੱਟਾਂ ਖੋਹਾਂ ਦੀਆਂ ਹੋਰ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਇਹਨਾਂ ਤੋਂ ਵੀ ਤੇਜ਼ਧਾਰ/ ਮਾਰੂ ਹਥਿਆਰ ਬਰਾਮਦ ਹੋਏ ਹਨ। ਜੋ ਇਸ ਗੈਂਗ ਦੇ ਮੈਂਬਰ ਰਾਤ ਸਮੇਂ ਰਾਜਪੁਰਾ ਅੰਬਾਲਾ ਰੋਡ ਅਤੇ ਸ਼ੰਭੂ ਘਨੌਰ ਰੋਡ ਪਰ ਲੁੱਟ-ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਗ੍ਰਿਫ਼ਤਾਰ ਦੋਸ਼ੀਆਨ 'ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਆਟੋਮੋਬਾਇਲ ਇੰਜੀਨੀਅਰ ਨੇ ਕੀਤਾ ਕਮਾਲ, ਪਰਾਲੀ ਤੋਂ ਹੀ ਤਿਆਰ ਕਰ ਦਿੱਤੀ ਬੇਮਿਸਾਲ ਚੀਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan